ਤਾਜਾ ਖਬਰਾਂ
.
ਬੇਸ਼ੱਕ ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਚਾਇਨੀਜ਼ ਡੋਰ ਦੀ ਵਿਕਰੀ ਉਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਯਤਨ ਕੀਤੇ ਜਾ ਹਰ ਪਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਚਾਇਨੀਜ਼ ਡੋਰ ਆਸਾਨੀ ਨਾਲ ਮਿਲ ਜਾਂਦੀ ਹੈ। ਨੌਜਵਾਨ ਬੱਚੇ ਚਾਇਨੀਜ਼ ਡੋਰ ਨਾਲ ਹੀ ਪਤੰਗਬਾਜ਼ੀ ਕਰ ਰਹੇ ਹਨ,ਅਤੇ ਇਹ ਖੂਨੀ ਡੋਰ ਦੇ ਨਾਲ ਨਿੱਤ ਹਾਦਸੇ ਵਾਪਰ ਰਹੇ ਹਨ। ਬੀਤੇ ਦਿਨ ਹੀ ਅੰਮ੍ਰਿਤਸਰ ਵਿੱਚ ਚਾਈਨਾ ਡੋਰ ਨਾਲ ਦੋ ਮੌਤਾਂ ਹੋਈਆਂ ਸਨ।
ਰਵਾਇਤੀ ਦੇਸੀ ਡੋਰ ਵਾਲੇ ਮੰਦੀ ਦੀ ਦੌਰ ਵਿਚੋਂ ਗੁਜ਼ਰ ਰਹੇ ਹਨ। ਰਵਾਇਤੀ ਡੋਰ ਵੇਚਣ ਵਾਲਿਆਂ ਨੇ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਉਨ੍ਹਾਂ ਵੱਲੋਂ ਦੇਸੀ ਡੋਰ ਬਣਾਉਣ ਲਈ 10 ਤੋਂ 15 ਕਾਰੀਗਰ ਲਗਾਏ ਜਾਂਦੇ ਸਨ ਪਰ ਅੱਜ ਉਹ ਇਕੱਲੇ ਹੀ ਦੇਸੀ ਡੋਰ ਬਣਾ ਰਹੇ ਹਨ। ਕਿਉਂਕਿ ਹੁਣ ਦੇਸੀ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਲਈ ਲੋਕਾਂ ਵਿਚ ਰੁਝਾਨ ਘੱਟ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਆਸਾਨੀ ਦੇ ਨਾਲ ਚਾਇਨੀਜ਼ ਸਟੋਰ ਮਿਲ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇਸੀ ਡੋਰ ਦਾ ਅੰਮ੍ਰਿਤਸਰ ਵਾਸੀਆਂ ਵਿੱਚ ਕਾਫੀ ਰੁਝਾਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਵੱਲੋਂ ਛੇ ਮਹੀਨੇ ਪਹਿਲਾਂ ਹੀ ਦੇਸੀ ਡੋਰ ਬਣਾਉਣਾ ਸ਼ੁਰੂ ਕਰ ਦਿੱਤੀ ਜਾਂਦੀ ਸੀ ਪਰ ਅੱਜ ਉਨ੍ਹਾਂ ਵੱਲੋਂ ਸਿਰਫ 15 ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
Get all latest content delivered to your email a few times a month.