ਤਾਜਾ ਖਬਰਾਂ
.
ਕਿਸੇ ਵੀ ਟੈਸਟ ਟੀਮ ਦੀ ਪਲੇਇੰਗ-11 ਕਪਤਾਨ ਤੋਂ ਸ਼ੁਰੂ ਹੁੰਦੀ ਹੈ। ਫਿਰ ਬਾਕੀ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਸਿਡਨੀ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਦੀ ਸਥਿਤੀ ਉਲਟ ਹੈ। ਆਸਟ੍ਰੇਲੀਆ ਦੇ ਖਿਲਾਫ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਮੈਚ 'ਚ ਟੀਮ ਇੰਡੀਆ ਦੇ ਪਹਿਲੇ ਨਾਂ ਦਾ ਫੈਸਲਾ ਨਹੀਂ ਹੋਇਆ ਹੈ।
ਵੀਰਵਾਰ ਨੂੰ ਭਾਰਤੀ ਕੋਚ ਗੌਤਮ ਗੰਭੀਰ ਨੂੰ ਰੋਹਿਤ ਸ਼ਰਮਾ ਦੇ ਸਿਡਨੀ ਟੈਸਟ ਖੇਡਣ ਬਾਰੇ ਪੁੱਛਿਆ ਗਿਆ, ਪਰ ਗੰਭੀਰ ਨੇ ਸਿੱਧਾ ਜਵਾਬ ਨਹੀਂ ਦਿੱਤਾ। ਉਸ ਨੇ ਸਿਰਫ਼ ਇੰਨਾ ਹੀ ਕਿਹਾ, 'ਪਲੇਇੰਗ-11 ਦਾ ਫ਼ੈਸਲਾ ਪਿੱਚ ਦੇਖ ਕੇ ਕੀਤਾ ਜਾਵੇਗਾ।' ਗੰਭੀਰ ਦੇ ਜਵਾਬ ਤੋਂ ਇਲਾਵਾ ਟੀਮ ਇੰਡੀਆ ਦੇ ਟਰੇਨਿੰਗ ਸੈਸ਼ਨ 'ਚ ਵੀ ਇਸ ਦੇ ਸੰਕੇਤ ਸਾਫ ਦਿਖਾਈ ਦੇ ਰਹੇ ਸਨ।
ਫਿਲਹਾਲ ਭਾਰਤੀ ਟੀਮ ਬਾਰਡਰ ਗਾਵਸਕਰ ਟਰਾਫੀ ਵਿੱਚ 1-2 ਨਾਲ ਪਿੱਛੇ ਹੈ। ਟੀਮ ਨੇ 5 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 3 ਜਨਵਰੀ ਤੋਂ ਸਿਡਨੀ 'ਚ ਖੇਡਣਾ ਹੈ।
Get all latest content delivered to your email a few times a month.