ਤਾਜਾ ਖਬਰਾਂ
.
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਪੰਜਾਬੀ ਦੀ ਵਧੀਕ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 30 ਅਤੇ 31 ਜਨਵਰੀ ਨੂੰ ਹੋਵੇਗੀ। ਪ੍ਰੀਖਿਆ ਲਈ ਦਾਖਲਾ ਫਾਰਮ 17 ਜਨਵਰੀ ਤੱਕ ਭਰੇ ਜਾਣਗੇ। ਬੋਰਡ ਵੱਲੋਂ ਰੋਲ ਨੰਬਰ ਆਨਲਾਈਨ ਹੀ ਜਾਰੀ ਕੀਤੇ ਜਾਣਗੇ। ਵਿਦਿਆਰਥੀਆਂ ਲਈ ਪੰਜਾਬ ਭਰ ਵਿੱਚ ਇੱਕੋ ਥਾਂ ’ਤੇ ਸੈਂਟਰ ਬਣਾਏ ਜਾਣਗੇ।
ਪ੍ਰੀਖਿਆ ਲਈ ਦਾਖਲਾ ਫਾਰਮ ਪ੍ਰਾਪਤ ਕਰਨ ਲਈ, ਬਿਨੈਕਾਰਾਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਲਾਗਇਨ ਕਰਨਾ ਹੋਵੇਗਾ। ਦਾਖਲਾ ਫਾਰਮ 1 ਜਨਵਰੀ ਤੋਂ ਸਾਈਟ 'ਤੇ ਉਪਲਬਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਹਰ ਤਰ੍ਹਾਂ ਨਾਲ ਭਰਨ ਤੋਂ ਬਾਅਦ 17 ਜਨਵਰੀ 2025 ਤੱਕ ਬੋਰਡ ਦੀ ਮੁਹਾਲੀ ਪ੍ਰੀਖਿਆ ਸ਼ਾਖਾ ਵਿੱਚ ਪ੍ਰਾਪਤ ਕੀਤਾ ਜਾਵੇਗਾ। ਪ੍ਰੀਖਿਆ ਫਾਰਮ ਜਮ੍ਹਾਂ ਕਰਦੇ ਸਮੇਂ, ਬਿਨੈਕਾਰਾਂ ਨੂੰ ਆਪਣਾ ਅਸਲ 10ਵੀਂ ਜਮਾਤ ਦਾ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕ ਕੀਤੀਆਂ ਫੋਟੋ ਕਾਪੀਆਂ ਲਿਆਉਣੀਆਂ ਪੈਣਗੀਆਂ।
ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, 10ਵੀਂ ਪਾਸ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ ਨੂੰ ਨਿਰਧਾਰਤ ਮਿਤੀ ਤੱਕ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਬੰਧਤ ਉਮੀਦਵਾਰ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ।
Get all latest content delivered to your email a few times a month.