ਤਾਜਾ ਖਬਰਾਂ
.
ਪੰਜਾਬ ਦੇ ਅੰਮ੍ਰਿਤਸਰ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਚਿੰਤਪੁਰਨੀ ਵਿਖੇ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ ਐਤਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਬੱਸ ਡੂੰਘੀ ਖਾਈ 'ਚ ਡਿੱਗ ਗਈ। ਹਾਦਸੇ ਸਮੇਂ ਬੱਸ ਵਿੱਚ ਕੋਈ ਸ਼ਰਧਾਲੂ ਨਹੀਂ ਸੀ। ਹਾਦਸੇ ਦੇ ਸਮੇਂ ਬੱਸ ਦਾ ਡਰਾਈਵਰ ਹੀ ਪਿੱਛੇ ਸੀ। ਫਿਲਹਾਲ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਅੰਮ੍ਰਿਤਸਰ ਤੋਂ ਸੇਵਾ ਮੰਡਲੀ ਦੀ ਬੱਸ ਸ਼ਰਧਾਲੂਆਂ ਨੂੰ ਲੈ ਕੇ ਚਿੰਤਪੁਰਨੀ ਪਹੁੰਚੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਵਾਪਰਿਆ। ਘਟਨਾ ਵੇਲੇ ਬੱਸ ਵਿੱਚ ਕੋਈ ਵੀ ਸ਼ਰਧਾਲੂ ਮੌਜੂਦ ਨਹੀਂ ਸੀ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਸ ਚਾਲਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਬੱਸ ਵਿੱਚ ਅੰਮ੍ਰਿਤਸਰ ਤੋਂ ਕਰੀਬ 35 ਸ਼ਰਧਾਲੂਆਂ ਨੂੰ ਲੈ ਕੇ ਆਇਆ ਸੀ।ਡਰਾਈਵਰ ਪ੍ਰਦੀਪ ਨੇ ਦੱਸਿਆ ਕਿ ਸਾਰੇ ਸ਼ਰਧਾਲੂਆਂ ਨੂੰ ਮੰਦਰ ਦੀ ਮੁੱਖ ਸੜਕ ’ਤੇ ਉਤਾਰ ਕੇ ਉਹ ਬੱਸ ਨੂੰ ਚਿੰਤਪੁਰਨੀ ਬਾਈਪਾਸ ’ਤੇ ਲੈ ਗਿਆ। ਰੋਡ 'ਤੇ ਬੱਸ ਨੂੰ ਪਿੱਛੇ ਕਰਨ ਲੱਗੇ। ਇਸੇ ਦੌਰਾਨ ਅਚਾਨਕ ਇੱਕ ਕਾਰ ਸਾਹਮਣੇ ਤੋਂ ਆਈ। ਇਸ ਦੌਰਾਨ ਉਸ ਨੇ ਬੱਸ ਨੂੰ ਰੋਕਣ ਲਈ ਬ੍ਰੇਕ ਲਗਾਈ, ਪਰ ਬ੍ਰੇਕ ਨਹੀਂ ਲੱਗੀ ਅਤੇ ਬੱਸ ਪਿੱਛੇ ਵੱਲ ਖਾਈ ਵਿੱਚ ਜਾ ਡਿੱਗੀ।
Get all latest content delivered to your email a few times a month.