ਤਾਜਾ ਖਬਰਾਂ
.
ਚੰਡੀਗੜ੍ਹ- ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਜਿਸ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦਾ ਸਮਰਥਨ ਪ੍ਰਾਪਤ ਸੀ। ਇਸ ਦੌਰਾਨ ਪੁਲਿਸ ਫੜੇ ਗਏ ਅੱਤਵਾਦੀਆਂ ਨੂੰ ਬਰਾਮਦਗੀ ਲਈ ਲੈ ਗਈ ਸੀ। ਪਰ ਮੁਲਜ਼ਮਾਂ ਨੇ ਛੁਪਾ ਕੇ ਰੱਖੀ ਪਿਸਤੌਲ ਤੋਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ 'ਚ ਦੋ ਅੱਤਵਾਦੀ ਜ਼ਖਮੀ ਹੋ ਗਏ ਹਨ। ਇਸ ਦੌਰਾਨ ਪੁਲਿਸ ਨੂੰ ਦੋ ਪਿਸਟਲਾ ਦੇ ਨਾਲ ਛੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਾਡਿਊਲ ਸੂਬੇ ਵਿੱਚ ਹੋਏ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਸੀ। ਬਟਾਲਾ ਪੁਲਿਸ ਨੇ ਗੁਰਦਾਸਪੁਰ ਦੇ ਥਾਣਾ ਘਣੀਏ ਅਤੇ ਵਡਾਲਾ ਬਾਂਗਰ ਪੁਲਿਸ ਸਟੇਸ਼ਨ 'ਤੇ ਹੋਏ ਦੋ ਵੱਡੇ ਗ੍ਰਨੇਡ ਹਮਲਿਆਂ ਦੀ ਗੁੱਥੀ ਸੁਲਝਾ ਲਈ ਹੈ।
ਇਸ ਕਾਰਵਾਈ 'ਚ ਮਾਸਟਰ ਮਾਈਂਡ ਅਭਿਜੋਤ ਸਿੰਘ ਸਮੇਤ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਵਿਦੇਸ਼ 'ਚ ਰਹਿੰਦੇ ਹੈਪੀ ਪਸਿਆਣਾ ਅਤੇ ਸ਼ਮਸ਼ੇਰ ਉਰਫ ਹਨੀ ਦੀਆਂ ਹਦਾਇਤਾਂ 'ਤੇ ਕੰਮ ਕਰ ਰਿਹਾ ਸੀ। ਦੋਵੇਂ ਮੁਲਜ਼ਮ ਇਸ ਸਮੇਂ ਅਰਮੇਨੀਆ ਵਿੱਚ ਹਨ।
Get all latest content delivered to your email a few times a month.