ਤਾਜਾ ਖਬਰਾਂ
ਸੱਤ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ 'ਪਰਬਤਾਰੋਹੀ' ਬਣੀ
ਮੁੰਬਈ- ਮੁੰਬਈ ਦੀ ਕਾਮਿਆ ਕਾਰਤੀਕੇਅਨ (16) ਸਾਰੇ ਸੱਤ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਪਰਬਤਾਰੋਹੀ (ਮਹਿਲਾ ਸ਼੍ਰੇਣੀ) ਬਣ ਗਈ ਹੈ।ਉਸਨੇ 24 ਦਸੰਬਰ ਨੂੰ ਆਪਣੇ ਪਿਤਾ ਆਰਮੀ ਕਮਾਂਡਰ ਐਸ ਕਾਰਤੀਕੇਅਨ ਦੇ ਨਾਲ ਅੰਟਾਰਕਟਿਕਾ ਮਹਾਂਦੀਪ ਵਿੱਚ ਚਿਲੀ ਵਿੱਚ ਸਥਿਤ ਮਾਉਂਟ ਵਿਨਸੈਂਟ ਚੋਟੀ ਨੂੰ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ।
ਮਾਊਂਟ ਵਿਨਸੈਂਟ ਦੀ ਉਚਾਈ 4 ਹਜ਼ਾਰ 892 ਮੀਟਰ ਯਾਨੀ 16 ਹਜ਼ਾਰ 50 ਫੁੱਟ ਹੈ। ਇਹ ਸੈਂਟੀਨੇਲ ਰੇਂਜ ਦੇ ਮੁੱਖ ਰਿਜ ਦੇ ਦੱਖਣੀ ਹਿੱਸੇ 'ਤੇ ਸਥਿਤ ਹੈ।
ਕਾਮਿਆ ਨੇਵੀ ਚਿਲਡਰਨ ਸਕੂਲ, ਮੁੰਬਈ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਮਾਊਂਟ ਵਿਨਸੈਂਟ ਤੋਂ ਪਹਿਲਾਂ, ਉਸਨੇ ਛੇ ਹੋਰ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਜਿੱਤ ਲਿਆ ਸੀ।
Get all latest content delivered to your email a few times a month.