ਤਾਜਾ ਖਬਰਾਂ
.
ਜਗਰਾਓ( ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਜਗਰਾਓ ਦੀ ਟਰੱਕ ਯੂਨੀਅਨ ਨੇੜੇ ਅੱਜ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲਣ ਕਰਕੇ ਲੋਕ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਤੇ ਲੋਕਾਂ ਨੇ ਫੋਰਨ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।
ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਅੱਜ ਸਵੇਰੇ ਜਦੋਂ ਉਨਾਂ ਇਸ ਨੌਜ਼ਵਾਨ ਨੂੰ ਸੜਕ ਕਿਨਾਰੇ ਇਕ ਮੰਜੇ ਤੇ ਪਏ ਦੇਖਿਆ ਤਾਂ ਇਹ ਠੰਡ ਨਾਲ ਕੁੰਗੜੀਆ ਪਿਆ ਸੀ ਤੇ ਇਸਦੀ ਬਾਹਂ ਤੇ ਸਿਰਿੰਜ ਲੱਗੀ ਹੋਈ ਸੀ ਤੇ ਲੋਕਾਂ ਨੇ ਇਹੀ ਖ਼ਦਸ਼ਾ ਜਾਹਿਰ ਕੀਤਾ ਕਿ ਇਸ ਨੌਜ਼ਵਾਨ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਸਕਦੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਉਸੇ ਵੇਲੇ ਇਸ ਮ੍ਰਿਤਕ ਨੌਜ਼ਵਾਨ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜਿੱਥੇ ਇਸ ਨੌਜ਼ਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਈ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਦੋਂ ਬੱਸ ਸਟੈਂਡ ਚੌਂਕੀ ਪੁਲਿਸ ਦੇ ਇੰਚਾਰਜ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾਕਿ ਮ੍ਰਿਤਕ ਨੌਜ਼ਵਾਨ ਦੀ ਜੇਬ ਵਿੱਚੋਂ ਮਿਲੇ ਸ਼ਨਾਖ਼ਤੀ ਕਾਰਡ ਤੋ ਉਸਦੀ ਪਹਿਚਾਣ ਹੋ ਗਈ ਹੈ ਤੇ ਇਹ 26 ਸਾਲ ਦਾ ਹਰਮਨਦੀਪ ਸਿੰਘ ਦਾ ਨੌਜ਼ਵਾਨ ਹੈ ਤੇ ਨੌਕਰੀ ਦੀ ਤਲਾਸ਼ ਲਈ ਬੀਤੇ ਕੱਲ ਜਗਰਾਓਂ ਆਇਆ ਸੀ ਤੇ ਇਸਨੂੰ ਮਿਰਗੀ ਦੇ ਦੌਰੇ ਪੈਂਦੇ ਸਨ ਤੇ ਇਹ ਗੱਲ ਇਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸੀ ਹੈ ਤੇ ਇਸਦੀ ਨਸ਼ੇ ਦੀ ਓਵੇਰਡੋਂਜ਼ ਨਾਲ ਮੌਤ ਹੋਈ ਹੈ,ਇਸ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਬਾਕੀ ਪੂਰਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਤੋ ਬਾਅਦ ਸਾਹਮਣੇ ਆ ਜਾਵੇਗੀ।
Get all latest content delivered to your email a few times a month.