ਤਾਜਾ ਖਬਰਾਂ
.
ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ. ਅੰਨਾਮਾਲਾਈ ਨੂੰ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਬਾਹਰ ਛੇ ਕੋੜੇ ਮਾਰੇ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅੰਨਾਮਲਾਈ ਨੇ ਕਿਹਾ ਸੀ ਕਿ ਜਦੋਂ ਤੱਕ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੀ ਸਰਕਾਰ ਨਹੀਂ ਹੱਟ ਜਾਂਦੀ, ਉਦੋਂ ਤੱਕ ਉਹ ਸੈਂਡਲ ਨਹੀਂ ਪਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 27 ਦਸੰਬਰ ਨੂੰ ਸਵੇਰੇ 10 ਵਜੇ ਉਹ ਆਪਣੇ ਘਰ ਦੇ ਬਾਹਰ 6 ਵਾਰ ਕੋੜੇ ਮਾਰਣਗੇ ਤਾਂ ਜੋ ਲੋਕਾਂ ਦਾ ਧਿਆਨ ਅੰਨਾ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਹੋਈ ਜਿਨਸੀ ਸ਼ੋਸ਼ਣ ਦੀ ਘਟਨਾ ਵੱਲ ਖਿੱਚਿਆ ਜਾ ਸਕੇ।
ਕੋੜੇ ਮਾਰਨ ਤੋਂ ਬਾਅਦ ਅੰਨਾਮਾਲਾਈ ਨੇ ਕਿਹਾ, ‘ਤਮਿਲ ਸੱਭਿਆਚਾਰ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਹਮੇਸ਼ਾ ਜਾਣਦਾ ਹੋਵੇਗਾ ਕਿ ਇਹ ਸਭ ਜ਼ਮੀਨ ਦਾ ਹਿੱਸਾ ਹਨ। ਆਪਣੇ ਆਪ ਨੂੰ ਕੋੜੇ ਮਾਰਨਾ, ਆਪਣੇ ਆਪ ਨੂੰ ਸਜ਼ਾ ਦੇਣਾ ਅਤੇ ਆਪਣੇ ਆਪ ਨੂੰ ਮੁਸ਼ਕਲ ਸਥਿਤੀਆਂ ਵਿੱਚ ਪਾਉਣਾ ਇਹ ਸਭ ਇਸ ਸਭਿਆਚਾਰ ਦਾ ਹਿੱਸਾ ਹਨ। ਇਹ ਕਿਸੇ ਵਿਅਕਤੀ ਜਾਂ ਚੀਜ਼ ਦੇ ਖਿਲਾਫ ਨਹੀਂ ਹੈ, ਸਗੋਂ ਸੂਬੇ ਵਿੱਚ ਲਗਾਤਾਰ ਹੋ ਰਹੀ ਬੇਇਨਸਾਫੀ ਦੇ ਖਿਲਾਫ ਹੈ। ਅੰਨਾ ਯੂਨੀਵਰਸਿਟੀ ਵਿੱਚ ਜੋ ਕੁਝ ਵਾਪਰਿਆ ਉਹ ਸਿਰਫ਼ ਇੱਕ ਅਹਿਮਮੋੜ ਹੈ। ਪਿਛਲੇ 3 ਸਾਲਾਂ ‘ਚ ਜੋ ਕੁਝ ਹੋਇਆ ਹੈ, ਉਸ ‘ਤੇ ਨਜ਼ਰ ਮਾਰੀਏ ਤਾਂ ਆਮ ਲੋਕਾਂ, ਔਰਤਾਂ, ਬੱਚਿਆਂ ਦੇ ਖਿਲਾਫ ਲਗਾਤਾਰ ਭ੍ਰਿਸ਼ਟਾਚਾਰ ਨਾਲ ਬੇਇਨਸਾਫੀ ਹੋ ਰਹੀ ਹੈ।
ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਨੇ ਕਿਹਾ ਕਿ ਉਹ ਡੀਐਮਕੇ ਸਰਕਾਰ ਦੇ ਹੱਟਣ ਤੱਕ ਚੱਪਲਾਂ ਨਹੀਂ ਪਹਿਨਣਗੇ ਅਤੇ ਨੰਗੇ ਪੈਰੀਂ ਤੁਰਨਗੇ। ਅੰਨਾਮਲਾਈ ਨੇ ਡੀਐਮਕੇ ਆਗੂਆਂ ਨਾਲ ਮੁਲਜ਼ਮਾਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਆਰੋਪ ਲਾਇਆ ਕਿ ਉਹ ਸੱਤਾਧਾਰੀ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਅਧਿਕਾਰੀ ਹੈ। ਭਾਜਪਾ ਆਗੂ ਨੇ ਆਰੋਪ ਲਾਇਆ ਕਿ ਮੁਲਜ਼ਮ ਨੇ ਇਹ ਅਪਰਾਧ ਇਸ ਲਈ ਕੀਤਾ ਕਿਉਂਕਿ ਉਹ ਸੱਤਾਧਾਰੀ ਪਾਰਟੀ ਨਾਲ ਸਬੰਧਤ ਸੀ। ਕੋਇੰਬਟੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਜ਼ਮ ਡੀਐਮਕੇ ਨਾਲ ਸਬੰਧਤ ਹੋਣ ਕਾਰਨ ਪੁਲਿਸ ਨੇ ਉਸ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।
Get all latest content delivered to your email a few times a month.