ਤਾਜਾ ਖਬਰਾਂ
.
ਅੱਜ ਹਰ ਭਾਰਤੀ ਉਘੇ ਅਰਥਸਾਸ਼ਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਉਤੇ ਦੁੱਖ ਜ਼ਾਹਿਰ ਕਰ ਰਿਹ ਹੈ। ਇਸ ਵਿਚਾਲੇ ਆਸਟ੍ਰੇਲੀਆ ਦੌਰੇ ਉਤੇ ਗਈ ਭਾਰਤੀ ਕ੍ਰਿਕਟ ਟੀ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ਉਤੇ ਦੁੱਖ ਜ਼ਾਹਿਰ ਕੀਤਾ। ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਬਾਂਹ ਉਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਉਤਰੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ਜਾਰੀ ਕਰਕੇ ਕਿਹਾ, "ਭਾਰਤੀ ਕ੍ਰਿਕਟ ਟੀਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਉਨ੍ਹਾਂ ਦੇ ਸਨਮਾਨ ਵਜੋਂ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ।" ਡਾ. ਮਨਮੋਹਨ ਸਿੰਘ, ਇੱਕ ਪ੍ਰਸਿੱਧ ਅਰਥ ਸ਼ਾਸਤਰੀ, 1991 ਵਿੱਚ ਭਾਰਤੀ ਅਰਥਵਿਵਸਥਾ ਵਿੱਚ ਸੁਧਾਰਾਂ ਦੇ ਮੁੱਖ ਆਰਕੀਟੈਕਟ ਬਣੇ। ਇਨ੍ਹਾਂ ਸੁਧਾਰਾਂ ਨੇ ਭਾਰਤ ਨੂੰ ਆਰਥਿਕ ਸੰਕਟ ਵਿੱਚੋਂ ਕੱਢਿਆ ਅਤੇ ਆਰਥਿਕ ਉਦਾਰੀਕਰਨ ਵੱਲ ਵਧਿਆ, ਜਿਸ ਨੂੰ ਅੱਜ ਭਾਰਤੀ ਆਰਥਿਕ ਤਰੱਕੀ ਦੀ ਨੀਂਹ ਵਜੋਂ ਦੇਖਿਆ ਜਾਂਦਾ ਹੈ।
Get all latest content delivered to your email a few times a month.