ਤਾਜਾ ਖਬਰਾਂ
.
ਡਾ. ਮਨਮੋਹਨ ਸਿੰਘ ਦਾ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਰਾਤ ਦਿੱਲੀ ਏਮਜ਼ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਵਿੱਚ ਪੰਜਾਬ ਦੇ ਗਾਹ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਅੰਮ੍ਰਿਤਸਰ ਪੰਜਾਬ ਆ ਕੇ ਵਸ ਗਿਆ ਸੀ। ਡਾ. ਮਨਮੋਹਨ ਸਿੰਘ ਦਾ ਅੰਮ੍ਰਿਤਸਰ ਨਾਲ ਗੂੜਾ ਰਿਸ਼ਤਾ ਰਿਹਾ ਹੈ।
ਡਾ. ਮਨਮੋਹਨ ਸਿੰਘ ਨੇ 10ਵੀਂ ਕਰਨ ਤੋਂ ਬਾਅਦ ਪ੍ਰੀ-ਕਾਲਜ ਕਰਨ ਲਈ ਹਿੰਦੂ ਕਾਲਜ ਵਿੱਚ ਦਾਖਲਾ ਲਿਆ। ਸਤੰਬਰ 1948 ਵਿੱਚ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਸੀ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤਤਕਾਲੀ ਪ੍ਰਿੰਸੀਪਲ ਸੰਤ ਰਾਮ ਨੇ ਉਨ੍ਹਾਂ ਨੂੰ ਰੋਲ ਕਾਲ ਆਫ ਆਨਰ ਨਾਲ ਸਨਮਾਨਿਤ ਕੀਤਾ ਸੀ।
ਉਹ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਵਿਦਿਆਰਥੀ ਸਨ। ਇਸ ਦਾ ਜ਼ਿਕਰ 2018 ਵਿੱਚ ਹਿੰਦੂ ਕਾਲਜ ਵਿੱਚ ਆਯੋਜਿਤ ਅਲੂਮਨੀ ਮੀਟ ਅਤੇ ਕਨਵੋਕੇਸ਼ਨ ਦੌਰਾਨ ਡਾ. ਮਨਮੋਹਨ ਸਿੰਘ ਨੇ ਖੁਦ ਬਿਆਨ ਕੀਤਾ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਵਿਦਿਆਰਥੀ ਦੀ ਵਿਲੱਖਣ ਸ਼ਕਤੀ ਨੂੰ ਸਿਰਫ਼ ਅਧਿਆਪਕ ਹੀ ਪਛਾਣ ਸਕਦੇ ਹਨ।
Get all latest content delivered to your email a few times a month.