ਤਾਜਾ ਖਬਰਾਂ
.
ਪਟਿਆਲਾ- ਪੀ.ਆਰ.ਟੀ.ਸੀ. ਵੱਲੋਂ ਨਵੇਂ ਸਾਲ 'ਤੇ ਸਵਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸ ਦੌਰਾਨ ਪੀ.ਆਰ.ਟੀ.ਸੀ ਨੇ ਕਰਾਇਆ ਵਧਾ ਦਿੱਤਾ ਹੈ। PRTC ਟੀਮ ਨੇ ਅੱਜ ਬਸ ਸਟੈਂਡ ਪਟਿਆਲਾ ਵਿਖੇ ਜਾ ਕੇ ਬੱਸਾਂ ਦੇ ਕੰਡਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੀਆਰਟੀਸੀ ਦੀ ਮੈਨਜਮੈਂਟ ਵਲੋ ਇੱਕ ਸਰਵੇ ਕਰਾਇਆ ਜਿਸ ਵਿੱਚ ਉਹਨਾਂ ਨੇ ਕਿਹਾ ਕੀ ਪਟਿਆਲਾ ਦਾ ਨਵਾਂ ਬੱਸ ਸਟੈਂਡ ਜੋ ਕਿ ਹੁਣ ਰਾਜਪੁਰਾ ਰੋਡ ਤੇ ਆ ਗਿਆ ਹੈ। ਉਥੋਂ ਹੁਣ ਸੰਗਰੂਰ ਬਰਨਾਲਾ ਸੁਨਾਮ ਬਠਿੰਡਾ ਤੱਕ ਦੇ ਲੋਕਾਂ ਦਾ 15 ਰੁਪਏ ਕਰਾਇਆ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਨਾਲ ਜਮਾਂ ਹੀ ਇਹ ਧੱਕਾ ਕੀਤਾ ਹੈ, ਕਿਉਂਕਿ 15 ਰੁਪਏ ਕਰਾਇਆ ਬਹੁਤ ਜਿਆਦਾ ਹੋ ਗਿਆ ਹੈ। ਜੇਕਰ ਹੁਣ ਪਟਿਆਲਾ ਤੋਂ ਭਵਾਨੀਗੜ੍ਹ ਜਾਣਾ ਹੈ ਤਾਂ ਤੁਹਾਨੂੰ 70 ਕਿਰਾਇਆ ਦੇਣਾ ਪਵੇਗਾ ਇਸੇ ਤਰਾਂ ਸੁਨਾਮ ਜਾਣਾ ਹੈ ਤਾਂ ਤੁਹਾਨੂੰ 85 ਦੀ ਥਾਂ ਤੇ ਹੁਣ 115 ਕਿਰਾਇਆ ਦੇਣਾ ਪਵੇਗਾ। ਪੀਆਰਟੀਸੀ ਵੱਲੋਂ ਪ੍ਰਾਈਵੇਟ ਬੱਸਾਂ ਦੇ ਕੰਡਕਟਰਾਂ ਨੂੰ ਵੀ ਇੱਕ ਲਿਸਟ ਦਿੱਤੀ ਗਈ ਹੈ ਜਿਸ ਵਿੱਚ ਨਵੇਂ ਕਿਰਾਏ ਦੇ ਰੇਟ ਲਿਖੇ ਹੋਏ ਹਨ ।ਰੂਟਾਂ ਦੇ ਇਸੇ ਤਰਾ ਲੋਕਲ ਬੱਸਾਂ ਦੇ ਵੀ ਰੂਟ ਦੇ ਕਰਾਏ ਪੰਜ ਰੁਪਏ ਪ੍ਰਤੀ ਸਵਾਰੀ ਨਾਲ ਵਧਾ ਦਿੱਤੇ ਹਨ। ਪੀਆਰਟੀਸੀ ਨੇ ਕੁਝ ਮਹੀਨੇ ਪਹਿਲਾਂ ਹੀ ਹਜੇ 23% ਕਿਰਾਇਆ ਵਧਾਇਆ ਸੀ ਪਰ ਹੁਣ ਤਾਂ 15 ਰੁਪਏ ਹੀ ਸਿੱਧਾ ਵਧਾ ਦਿੱਤਾ ਗਿਆ।
Get all latest content delivered to your email a few times a month.