ਤਾਜਾ ਖਬਰਾਂ
.
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅੱਜ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 2 ਕਰੋੜ 14 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਸੁਨਾਮ ਪਹੁੰਚੇ। ਅਮਨ ਅਰੋੜਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਜਨਮ ਅਸਥਾਨ ਅਤੇ ਅੱਜ ਦਾ ਦਿਨ ਸੁਨਾਮ ਵਾਸੀਆਂ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਜਗਜੀਤ ਡੱਲੇਵਾਲ ਨੇ ਬੀਤੇ ਦਿਨ ਮੁਲਾਕਾਤ ਕੀਤੀ ਸੀ ਅਤੇ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀ ਹਰਿਆਣਾ ਸਰਕਾਰ ਉਤੇ ਤੰਜ਼ ਕੱਸਿਆ। ਉਨ੍ਹਾਂ ਨੇ ਹਰਿਆਣਾ ਵੱਲੋਂ ਐਮਐਸਪੀ ਦੇਣ ਦੇ ਫੈਸਲੇ ਨੂੰ ਸ਼ੋਸ਼ੇਬਾਜੀ ਕਰਾਰ ਦਿੱਤਾ।
ਜਗਜੀਤ ਸਿੰਘ ਡੱਲੇਵਾਲ ਕੋਲ ਆਪਣੇ ਸੱਤ ਸਾਥੀਆਂ ਸਮੇਤ ਪਹੁੰਚੇ ਅਮਨ ਅਰੋੜਾ ਨੇ ਡੱਲੇਵਾਲ ਨੂੰ ਘੱਟੋ-ਘੱਟ ਮੈਡੀਕਲ ਸਹੂਲਤ ਲੈਣ ਦੀ ਅਪੀਲ ਕੀਤੀ। ਭਾਜਪਾ ਵੱਲੋਂ MSP ਦੇ ਮੁੱਦੇ ਉਤੇ ਹਰਿਆਣਾ ਸਰਕਾਰ ਵੱਲੋਂ MSP ਦੇਣ 'ਤੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਇਹ ਸਿਰਫ ਕੇਂਦਰ ਦੇ ਅਧਿਕਾਰ ਖੇਤਰ ਅਧੀਨ ਹੈ ਹਰਿਆਣਾ ਦੇ ਬਿਆਨ ਨੂੰ ਉਨ੍ਹਾਂ ਨੇ ਸ਼ੋਸ਼ੇਬਾਜ਼ੀ ਦੱਸਿਆ ਹੈ।
ਇਸ ਮੌਕੇ ਉਨ੍ਹਾਂ ਨੇ ਨੇਚਰ ਪਾਰਕ ਦਾ ਉਦਘਾਟਨ, ਰੋਜ਼ ਗਾਰਡਨ ਦਾ ਨੀਂਹ ਪੱਥਰ, ਰੇਲਵੇ ਸਟੇਸ਼ਨ ਦੇ ਸਾਹਮਣੇ ਵਿਰਾਸਤੀ ਗੇਟ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਅਤੇ ਮਾਤਾ ਮੋਦੀ ਪਾਰਕ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖ ਕੇ ਸ਼ਹਿਰ ਵਾਸੀਆਂ ਨੂੰ ਤੋਹਫੇ ਵਜੋਂ ਦਿੱਤਾ। ਇਸ 'ਤੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Get all latest content delivered to your email a few times a month.