ਤਾਜਾ ਖਬਰਾਂ
.
ਚੰਡੀਗੜ੍ਹ- ਪੰਜਾਬ ਦੇ ਮਸ਼ਹੂਰ ਟੈਕਸਟਾਈਲ ਗਰੁੱਪ ਟ੍ਰਾਈਡੈਂਟ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਟ੍ਰਾਈਡੈਂਟ ਗਰੁੱਪ ਨੂੰ ਅੰਤਰਰਾਸ਼ਟਰੀ ਟਾਈਮ ਮੈਗਜ਼ੀਨ ਦੇ ਦਸੰਬਰ 2024 (ਪਰਸਨ ਆਫ ਦਿ ਈਅਰ) ਐਡੀਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਟਾਈਮਜ਼ ਪਰਸਨ ਆਫ ਦਿ ਈਅਰ 2024 ਡੋਨਾਲਡ ਟਰੰਪ ਹਨ। ਟਾਈਮ ਦੇ ਮੁੱਖ ਸੰਪਾਦਕ ਸੈਮ ਜੈਕਬਜ਼ ਦੇ ਅਨੁਸਾਰ, ਟਰੰਪ ਨੂੰ "ਵੱਡੇ ਪੈਮਾਨੇ 'ਤੇ ਵਾਪਸੀ ਕਰਨ" ਅਤੇ ਸੰਯੁਕਤ ਰਾਜ ਵਿੱਚ ਰਾਜਨੀਤਿਕ ਮਾਹੌਲ ਨੂੰ ਬਦਲਣ ਲਈ ਸਵੀਕਾਰ ਕੀਤਾ ਗਿਆ ਸੀ
ਟ੍ਰਾਈਡੈਂਟ ਗਰੁੱਪ ਟੈਕਸਟਾਈਲ , ਪੇਪਰ (ਕਣਕ ਦੀ ਪਰਾਲੀ ਅਧਾਰਤ) ਅਤੇ ਰਸਾਇਣ ਖੇਤਰਾਂ ਵਿੱਚ ਮਹੱਤਵਪੂਰਨ ਮੌਜੂਦਗੀ ਦੇ ਨਾਲ ਇੱਕ ਵਿਭਿੰਨ ਗਲੋਬਲ ਸਮੂਹ ਹੈ। ਟ੍ਰਾਈਡੈਂਟ ਗਰੁੱਪ ਇੱਕ ਗਲੋਬਲ ਟੈਕਸਟਾਈਲ ਪਾਵਰਹਾਊਸ ਵਜੋਂ ਉਭਰਿਆ ਹੈ, ਇਸਦੇ ਉਤਪਾਦਨ ਦਾ 61% ਅੱਜ ਪ੍ਰਮੁੱਖ ਅੰਤਰਰਾਸ਼ਟਰੀ ਰਿਟੇਲਰਾਂ ਨੂੰ ਨਿਰਯਾਤ ਕੀਤਾ ਗਿਆ ਹੈ। ਕੰਪਨੀ ਨੇ ਨਾ ਸਿਰਫ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਟੈਰੀ ਤੌਲੀਆ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ ਬਲਕਿ ਟਿਕਾਊ ਅਤੇ ਸਮਾਜਿਕ ਤੌਰ 'ਤੇ ਚੇਤੰਨ ਉਦਯੋਗੀਕਰਨ ਦਾ ਮਾਡਲ ਵੀ ਬਣ ਗਿਆ ਹੈ। ਹਾਲ ਹੀ ਵਿੱਚ ਰਾਜਿੰਦਰ ਗੁਪਤਾ ਨੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਮੱਧ ਪ੍ਰਦੇਸ਼ ਵਿੱਚ 3 ਹਜ਼ਾਰ ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ ਹੈ।ਦੱਸ ਦੇਈਏ ਕਿ ਟਰਾਈਡੈਂਟ ਕੰਪਨੀ ਦਾ 122 ਦੇਸ਼ਾਂ ਵਿੱਚ ਦਬਦਬਾ ਹੈ। ਪੰਜਾਬ ਦੇ ਲੁਧਿਆਣਾ, ਬਰਨਾਲਾ, ਧੌਲਾ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਬੁਡਨੀ ਵਿੱਚ ਵੀ ਕੰਪਨੀ ਦੇ ਪਲਾਟ ਹਨ, ਜਿੱਥੇ ਹਜ਼ਾਰਾਂ ਲੋਕ ਕੰਮ ਕਰ ਰਹੇ ਹਨ।
Get all latest content delivered to your email a few times a month.