ਤਾਜਾ ਖਬਰਾਂ
.
ਲੁਧਿਆਣਾ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਭਲੇ ਹੀ ਨਿਗਮ ਕੌਂਸਲਰ ਦੀ ਚੋਣ ਹਾਰ ਗਈ ਹੈ, ਪਰ ਅੱਜ ਆਸ਼ੂ ਦੇ ਜੇਲ੍ਹ ਤੋਂ ਘਰ ਪਰਤਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਟੈਂਡਰ ਘੁਟਾਲੇ ਵਿੱਚ ਆਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਈਡੀ ਨਾਲ ਸਬੰਧਤ ਕੇਸ ਵਿੱਚ ਵੀ ਜ਼ਮਾਨਤ ਮਿਲ ਚੁੱਕੀ ਹੈ। ਆਸ਼ੂ ਅੱਜ ਨਾਭਾ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਲੁਧਿਆਣਾ 'ਚ ਆਸ਼ੂ ਦੀ ਰਿਹਾਇਸ਼ 'ਤੇ ਪੁੱਜਣ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
Get all latest content delivered to your email a few times a month.