IMG-LOGO
ਹੋਮ ਪੰਜਾਬ: ਨਗਰ ਨਿਗਮ ਪਟਿਆਲਾ ਦੀਆਂ 45 ਵਾਰਡਾਂ 'ਚ 33 ਫ਼ੀਸਦੀ ਵੋਟਾਂ...

ਨਗਰ ਨਿਗਮ ਪਟਿਆਲਾ ਦੀਆਂ 45 ਵਾਰਡਾਂ 'ਚ 33 ਫ਼ੀਸਦੀ ਵੋਟਾਂ ਪਈਆਂ, 'ਆਪ' ਦੇ 35 ਉਮੀਦਵਾਰ ਜੇਤੂ ਰਹੇ, ਬੀ.ਜੇ.ਪੀ ਤੇ ਕਾਂਗਰਸ ਦੇ 4-4 ਤੇ ਸ੍ਰੋਮਣੀ ਅਕਾਲੀ...

Admin User - Dec 22, 2024 05:42 PM
IMG

.

ਪਟਿਆਲਾ, 21 ਦਸੰਬਰ: ਪਟਿਆਲਾ ਨਗਰ ਨਿਗਮ ਦੀਆਂ 45 ਵਾਰਡਾਂ 'ਚ ਅੱਜ ਹੋਈਆਂ ਚੋਣਾਂ ਦੌਰਾਨ 33 ਫ਼ੀਸਦੀ ਵੋਟਾਂ ਪਈਆਂ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਪੰਚਾਇਤ ਭਾਦਸੋਂ 'ਚ 74 ਫ਼ੀਸਦੀ ਤੇ ਘੱਗਾ 'ਚ 78 ਫ਼ੀਸਦੀ, ਨਗਰ ਕੌਂਸਲ ਨਾਭਾ ਦੀ ਇੱਕ ਵਾਰਡ ਲਈ 53 ਫ਼ੀਸਦੀ, ਪਾਤੜਾਂ ਦੀ ਇੱਕ ਵਾਰਡ ਲਈ 67 ਫ਼ੀਸਦੀ ਤੇ ਰਾਜਪੁਰਾ ਦੀ ਇੱਕ ਵਾਰਡ ਲਈ 54 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ 'ਚ ਆਮ ਆਦਮੀ ਪਾਰਟੀ ਦੇ 35 ਉਮੀਦਵਾਰ ਜੇਤੂ ਰਹੇ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ 4, ਕਾਂਗਰਸ ਦੇ 4 ਅਤੇ ਸ੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ ਅਤੇ 7 ਵਾਰਡਾਂ ਦੀ ਚੋਣ ਬਾਰੇ ਕੇਸ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਹੈ।
ਇਸੇ ਦੌਰਾਨ ਨਗਰ ਨਿਗਮ ਦੀਆਂ ਵਾਰਡਾਂ 1 ਤੋਂ 14 ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ ਕਾਂਗਰਸ ਦੇ ਹਰਵਿੰਦਰ ਸ਼ੁਕਲਾ, ਵਾਰਡ ਨੰਬਰ 3 ਤੋਂ ਆਪ ਦੀ ਜਤਿੰਦਰ ਕੌਰ ਐਸ.ਕੇ., ਵਾਰਡ ਨੰਬਰ 4 ਤੋਂ ਆਪ ਮਨਦੀਪ ਸਿੰਘ ਵਿਰਦੀ, ਵਾਰਡ ਨੰਬਰ 5 ਤੋਂ ਆਪ ਦੀ ਦਵਿੰਦਰ ਕੌਰ ਖ਼ਾਲਸਾ, ਵਾਰਡ ਨੰਬਰ 6 ਤੋਂ ਆਪ ਦੇ ਜਸਬੀਰ ਸਿੰਘ ਗਾਂਧੀ, ਵਾਰਡ ਨੰਬਰ 7 ਤੋਂ ਆਪ ਦੇ ਕੁਲਬੀਰ ਕੌਰ, ਵਾਰਡ ਨੰਬਰ 8 ਤੋਂ ਆਪ ਦੇ ਸ਼ੰਕਰ ਲਾਲ ਖੁਰਾਣਾ, ਵਾਰਡ ਨੰਬਰ 9 ਤੋਂ ਆਪ ਦੇ ਨੇਹਾ, ਵਾਰਡ ਨੰਬਰ 10 ਤੋਂ ਆਪ ਦੇ ਸ਼ਿਵਰਾਜ ਸਿੰਘ ਵਿਰਕ, ਵਾਰਡ ਨੰਬਰ 11 ਤੋਂ ਆਪ ਦੇ ਨਿਰਮਲਾ ਦੇਵੀ, ਵਾਰਡ ਨੰਬਰ 13 ਤੋਂ ਆਪ ਦੇ ਝਿਰਮਲਜੀਤ ਕੌਰ ਅਤੇ ਵਾਰਡ ਨੰਬਰ 14 ਤੋਂ ਆਪ ਦੇ ਗੁਰਕ੍ਰਿਪਾਲ ਸਿੰਘ ਜੇਤੂ ਰਹੇ ਹਨ।
ਵਾਰਡ ਨੰਬਰ 15 ਤੋਂ 29 ਤੱਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਵਾਰਡ ਨੰਬਰ 15 ਤੋਂ ਆਪ ਦੇ ਤੇਜਿੰਦਰ ਕੌਰ, ਵਾਰਡ ਨੰਬਰ 16 ਤੋਂ ਆਪ ਦੇ ਜਸਵੰਤ ਸਿੰਘ, ਵਾਰਡ ਨੰਬਰ 18 ਤੋਂ ਆਪ ਗਿਆਨ ਚੰਦ, ਵਾਰਡ ਨੰਬਰ 19 ਤੋਂ ਆਪ ਦੇ ਵਾਸੂ ਦੇਵ, ਵਾਰਡ ਨੰਬਰ 20 ਤੋਂ ਸ੍ਰੋਮਣੀ ਅਕਾਲੀ ਦਲ ਦੇ ਅਰਵਿੰਦਰ ਸਿੰਘ, ਵਾਰਡ ਨੰਬਰ 21 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 22 ਤੋਂ ਕਾਂਗਰਸ ਉਮੀਦਵਾਰ ਨੇਹਾ ਸ਼ਰਮਾ, ਵਾਰਡ ਨੰਬਰ 23 ਤੋਂ ਆਪ ਦੀ ਰੁਪਾਲੀ ਗਰਗ, ਵਾਰਡ ਨੰਬਰ 24 ਤੋਂ ਆਪ ਦੇ ਹਰੀ ਭਜਨ, ਵਾਰਡ ਨੰਬਰ 25 ਤੋਂ ਆਪ ਦੇ ਨਵਦੀਪ ਕੌਰ, ਵਾਰਡ ਨੰਬਰ 26 ਤੋਂ ਆਪ ਦੇ ਕੁਲਵੰਤ ਸਿੰਘ, ਵਾਰਡ ਨੰਬਰ 27 ਤੋਂ ਆਪ ਦੇ ਜੋਤੀ ਮਰਵਾਹਾ, ਵਾਰਡ ਨੰਬਰ 28 ਤੋਂ ਆਪ ਦੇ ਹਰਿੰਦਰ ਕੋਹਲੀ, ਵਾਰਡ ਨੰਬਰ 29 ਤੋਂ ਆਪ ਦੇ ਮੁਕਤਾ ਗੁਪਤਾ ਜੇਤੂ ਰਹੇ ਹਨ।
ਵਾਰਡ ਨੰਬਰ 30 ਤੋਂ 45 ਤੱਕ ਦੇ ਰਿਟਰਨਿੰਗ ਅਫ਼ਸਰ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਨੇ ਦੱਸਿਆ ਕਿ ਵਾਰਡ ਨੰਬਰ 30 ਤੋਂ ਆਪ ਦੇ ਕੁੰਦਨ ਗੋਗੀਆ, ਵਾਰਡ ਨੰਬਰ 31 ਤੋਂ ਆਪ ਦੇ ਪਦਮਜੀਤ ਕੌਰ, ਵਾਰਡ ਨੰਬਰ 34 ਤੋਂ ਆਪ ਦੇ ਤੇਜਿੰਦਰ ਮਹਿਤਾ, ਵਾਰਡ ਨੰਬਰ 35 ਤੋਂ ਭਾਰਤੀ ਜਨਤਾ ਪਾਰਟੀ ਦੇ ਕਮਲੇਸ਼ ਕੁਮਾਰੀ, ਵਾਰਡ ਨੰਬਰ 37 ਤੋਂ ਆਪ ਦੇ ਰੇਨੂ ਬਾਲਾ, ਵਾਰਡ ਨੰਬਰ 38 ਤੋਂ ਆਪ ਦੇ ਹਰਪਾਲ ਜੁਨੇਜਾ, ਵਾਰਡ ਨੰਬਰ 39 ਤੋਂ ਭਾਰਤੀ ਜਨਤਾ ਪਾਰਟੀ ਦੇ ਅਨਮੋਲ ਬਾਤਿਸ਼, ਵਾਰਡ ਨੰਬਰ 40 ਤੋਂ ਭਾਰਤੀ ਜਨਤਾ ਪਾਰਟੀ ਦੇ ਅਨੁਜ ਖੋਸਲਾ, ਵਾਰਡ ਨੰਬਰ 42 ਤੋਂ ਆਪ ਕ੍ਰਿਸ਼ਨ ਚੰਦ ਬੁੱਧੂ ਜੇਤੂ ਰਹੇ ਹਨ।
ਵਾਰਡ ਨੰਬਰ 46 ਤੋਂ 60 ਤੱਕ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 46 ਤੋਂ ਆਪ ਦੇ ਜਗਤਾਰ ਸਿੰਘ ਤਾਰੀ, ਵਾਰਡ ਨੰਬਰ 47 ਤੋਂ ਕਾਂਗਰਸ ਦੇ ਰੁਬਾਨੀਆ ਦੁਤਾ, ਵਾਰਡ ਨੰਬਰ 49 ਤੋਂ ਆਪ ਦੀ ਨੇਹਾ ਸਿੱਧੂ, ਵਾਰਡ ਨੰਬਰ 53 ਤੋਂ ਭਾਰਤੀ ਜਨਤਾ ਪਾਰਟੀ ਦੇ ਵੰਦਨਾ ਜੋਸ਼ੀ, ਵਾਰਡ ਨੰਬਰ 54 ਤੋਂ ਆਪ ਦੇ ਜਗਮੋਹਨ ਸਿੰਘ, ਵਾਰਡ ਨੰਬਰ 55 ਤੋਂ ਆਪ ਦੇ ਕੰਵਲਜੀਤ ਕੌਰ ਜੱਗੀ, ਵਾਰਡ ਨੰਬਰ 57 ਤੋਂ ਆਪ ਦੇ ਰਮਿੰਦਰ ਕੌਰ, ਵਾਰਡ ਨੰਬਰ 58 ਤੋਂ ਆਪ ਦੇ ਗੁਰਜੀਤ ਸਿੰਘ ਸਾਹਨੀ, ਵਾਰਡ ਨੰਬਰ 59 ਤੋਂ ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਅਤੇ ਵਾਰਡ ਨੰਬਰ 60 ਤੋਂ ਕਾਂਗਰਸ ਦੇ ਨਰੇਸ਼ ਕੁਮਾਰ ਦੁੱਗਲ ਜੇਤੂ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.