ਤਾਜਾ ਖਬਰਾਂ
.
ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਬੈਰੋਪਾਲ ਨੇੜੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਸਖ਼ਤ ਮੁਕਾਬਲਾ ਹੋਇਆ, ਜਿਸ ਵਿਚ ਦੋ ਬਦਮਾਸ਼ਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਪਰਾਧੀ ਰਵੀ ਨੂੰ ਫਤਿਹਾਬਾਦ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਦੋਂ ਪੁਲੀਸ ਟੀਮ ਰਵੀ ਨੂੰ ਵਾਪਸ ਫਰੀਦਾਬਾਦ ਜੇਲ੍ਹ ਲੈ ਕੇ ਜਾਣ ਲੱਗੀ ਤਾਂ ਗੱਡੀ ਬਾਥਰੂਮ ਕਰਨ ਲਈ ਬੜੋਪਾਲ ਵਿੱਚ ਫੈਮਿਲੀ ਢਾਬੇ ਕੋਲ ਰੁਕੀ।
ਇਸ ਦੌਰਾਨ ਦੋ-ਤਿੰਨ ਨੌਜਵਾਨ ਬਾਈਕ 'ਤੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜਿਸ 'ਚ ਬਾਈਕ 'ਤੇ ਆ ਰਹੇ ਨੌਜਵਾਨ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਰਵੀ ਨੂੰ ਵੀ ਗੋਲੀ ਲੱਗ ਗਈ। ਰਵੀ ਨੂੰ ਫਤਿਹਾਬਾਦ ਹਸਪਤਾਲ ਲਿਆਂਦਾ ਗਿਆ। ਉਸ ਦੀ ਵੀ ਇੱਥੇ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਵਿੱਚ ਫਰੀਦਾਬਾਦ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਵੀ ਗੋਲੀ ਲੱਗੀ ਹੈ ਅਤੇ ਉਸਨੂੰ ਹਸਪਤਾਲ ਲਿਆਂਦਾ ਗਿਆ ਹੈ।ਫਿਲਹਾਲ ਪੁਲਿਸ ਮੁਲਾਜ਼ਮ ਦੀ ਜਾਨ ਖਤਰੇ ਤੋ ਬਾਹਰ ਹੈ।
Get all latest content delivered to your email a few times a month.