ਤਾਜਾ ਖਬਰਾਂ
.
ਮੁੰਬਈ ਨਿਵਾਸੀ ਹਮੀਦਾ ਬਾਨੋ 25 ਸਾਲ ਬਾਅਦ ਆਪਣੇ ਦੇਸ਼ ਪਰਤੀ ਹੈ। ਉਸ ਨੂੰ ਇੱਕ ਟਰੈਵਲ ਏਜੰਟ ਨੇ ਦੁਬਈ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਪਾਕਿਸਤਾਨ ਭੇਜ ਦਿੱਤਾ ਸੀ। ਸਾਲ 2002 ਵਿੱਚ ਏਜੰਟ ਨੇ ਹਮੀਦਾ ਬਾਨੋ ਨੂੰ ਇਹ ਕਹਿ ਕੇ ਦੁਬਈ ਭੇਜਣ ਦਾ ਵਾਅਦਾ ਕੀਤਾ ਕਿ ਉਸ ਨੂੰ ਉੱਥੇ ਕੁੱਕ ਦੀ ਨੌਕਰੀ ਮਿਲ ਜਾਵੇਗੀ। ਪਰ ਇਸ ਦੀ ਬਜਾਏ ਉਹ ਉਨ੍ਹਾਂ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲ੍ਹੇ ਲੈ ਗਿਆ।
ਹਮੀਦਾ ਬਾਨੋ ਚਾਰ ਬੱਚਿਆਂ ਦੀ ਮਾਂ ਸੀ ਅਤੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ। ਉਸ ਨੂੰ 25 ਸਾਲਾਂ ਤੱਕ ਟਰੈਵਲ ਏਜੰਟ 'ਤੇ ਭਰੋਸਾ ਕਰਨ ਦੀ ਕੀਮਤ ਚੁਕਾਉਣੀ ਪਈ।
ਸਾਲ 2022 ਵਿੱਚ, ਇੱਕ ਪਾਕਿਸਤਾਨੀ ਯੂਟਿਊਬਰ ਵਲੀਉੱਲ੍ਹਾ ਮਾਰੂਫ ਨੇ ਹਮੀਦਾ ਦੀ ਕਹਾਣੀ ਸਾਂਝੀ ਕੀਤੀ ਸੀ। ਉਸ ਵੀਲੌਗ ਰਾਹੀਂ ਹਮੀਦਾ ਦਾ ਆਪਣੇ ਪਰਿਵਾਰ ਨਾਲ ਸੰਪਰਕ ਹੋਇਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਬੇਟੀ ਯਾਸਮੀਨ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ।
Get all latest content delivered to your email a few times a month.