ਤਾਜਾ ਖਬਰਾਂ
.
ਅੰਮ੍ਰਿਤਸਰ- ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਪੀਲ ਕੀਤੀ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰਿਆਂ ਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਮੌਕੇ ਅੱਠ ਪੋਹ ਨੂੰ ਸਵੇਰੇ 10 ਵਜੇ 10 ਮਿੰਟ ਤੱਕ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਉਹਨਾਂ ਕਿਹਾ ਕਿ ਸੰਗਤਾਂ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਸਤਿਕਾਰ ਭੇਂਟ ਕਰਦੀਆਂ ਹਨ ਉਹਨਾਂ ਕਿਹਾ ਕਿ ਇਸ ਪੰਦਰਵਾੜੇ ਸ਼ਹੀਦੀ ਦਿਹਾੜੇ ਦੇ ਵਿੱਚ ਸੰਗਤਾਂ ਨੂੰ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਹੈ ਕਿ ਉਹ ਲੰਗਰ ਦੇ ਵਿੱਚ ਮਿੱਠੇ ਪਕਵਾਨ ਨਾ ਬਣਾਉਣ ਅਤੇ ਉਹਨਾਂ ਕਿਹਾ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਸ਼ਹੀਦੀ 15ਵਾੜੇ ਦੌਰਾਨ ਗੁਰੂ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕਣ ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਨਤ ਮਸਤਕ ਹੋਣ ਅਤੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਟਰੈਕਟਰਾਂ ਦੇ ਉੱਪਰ ਹੁੱਲੜਬਾਜੀ ਨਾ ਕਰਨ ਅਤੇ ਕਿਸੇ ਵੀ ਤਰੀਕੇ ਦੇ ਗੀਤ ਨਾ ਵਜਾਉਣl
Get all latest content delivered to your email a few times a month.