ਤਾਜਾ ਖਬਰਾਂ
.
ਕਪੂਰਥਲਾ- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਊਰਜਾ ਦੇ ਕੌਮੀ ਰੱਖ—ਰਖਾਵ ਦਿਵਸ ‘ਤੇ “ ਸ਼ਕਤੀਸ਼ਾਲੀ ਭਵਿੱਖ ਲਈ ਬਿਜਲੀ ਦੇ ਹਰੇਕ ਵਾਟ ਨੂੰ ਸੋਚ ਸਮਝ ਕੇ ਵਰਤੋਂ ” ਦੇ ਵਿਸ਼ੇ ਉਪਰ ਸਕੂਲੀ ਬੱਚਿਆਂ ਦਾ ਵਿਗਿਆਨਕ ਨਾਟਕ ਮੁਕਾਬਲਾ ਕਰਵਾਇਆ ਗਿਆ। ਇਹ ਦਿਵਸ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹਰੇਕ ਵਿਅਕਤੀ, ਉਦਯੋਗ ਅਤੇ ਸਰਕਾਰਾਂ ਵਲੋਂ ਸਥਾਈ ਊਰਜਾ ਦੇ ਅਭਿਆਸਾਂ ਨੂੰ ਅਪਣਾਉਣ ਤੇ ਬਚੱਤ ਲਈ ਦਿੱਤੇ ਜਾਂਦੇ ਯੋਗਦਾਨ ਨੂੰ ਉਜ਼ਾਗਰ ਕੀਤਾ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਥੀਮ ਇਸ ਨੁਕਤੇ ਉਪਰ ਜ਼ੋਰ ਦਿੰਦਾ ਸੀ ਕਿ ਕਿਵੇਂ ਛੋਟੇ—ਛੋਟੇ ਸਮੂਹਿਕ ਯਤਨ ਇਸ ਖੇਤਰ ਵਿਚ ਵੱਡਾ ਬਦਲਾਅ ਲਿਆ ਜਾ ਸਕਦੇ ਹਨ ਤੇ ਊਰਜਾ ਦੀ ਸੰਭਾਲ ਤੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਦੇ ਯਤਨਾਂ ਨੂੰ ਵਧਾਇਆ ਜਾ ਸਕਦਾ ਹੈ। ਇਸ ਮੌਕੇ ਵਿਗਿਆਨਕ ਨਾਟਕ ਮੁਕਾਬਲੇ ਵਿਚ ਪੰਜਾਬ ਦੇ ਵੱਖ—ਵੱਖ ਸਕੂਲਾਂ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਰਚਨਾਤਮਿਕ ਤੇ ਨਵੀਨਤਾਂ ਨਾਲ ਸਥਾਈ ਊਰਜਾ ਦੇ ਅਭਿਆਸਾਂ ਦੀ ਸਮਝ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਪਹਿਲਾਂ ਇਨਾਮ ਅਲਪਾਈਨ ਪਬਲਿਕ ਸਕੂਲ ਕਪੂਰਥਲਾ, ਦੂਜਾ ਦਇਆਨੰਦ ਮਾਡਲ ਸਕੂਲ ਜਲੰਧਰ ਅਤੇ ਤੀਜਾ ਇਨਾਮ ਡੀ.ਏ.ਵੀ ਮਾਡਲ ਹਾਈ ਸਕੂਲ ਕਪੂਰਥਲਾ ਨੇ ਜਿੱਤਿਆ।
ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ —ਡੀ ਡਾਕਟਰ ਮੁਨੀਸ਼ ਸੋਇਨ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਮੁੜ—ਨਵਿਆਉਣਯੋਗ ਊਰਜਾ ਦੀ ਵੱਧ ਤੋਂ ਵੱਧ ਵਰਤੋਂ ‘ਤੇ ਜ਼ੋਰ ਦਿਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੂਰਜੀ ਊਰਜਾ ਦੇਸ਼ ਵਿਚ ਵਰਤੀ ਜਾਂਦੀ ਬਿਜਲੀ ਦੇ 20 ਫ਼ੀਸਦ ਘਾਟੇ ਨੂੰ ਭਰਨ ਦੀ ਸਮਰੱਥਾ ਰੱਖਦੀ ਹੈ ਜੋ ਇਸ ਨੂੰ ਭਵਿੱਖ ਦੇ ਲਈ ਇਕ ਸਥਾਈ ਤੇ ਵਿਵਿਹਾਰਕ ਬਦਲ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਕਦੇ ਵੀ ਨਾ ਮੁਕਣ ਵਾਲੀ ਹੈ ਅਤੇ ਹਰ ਥਾਂ ਅਸਾਨੀ ਨਾਲ ਮਿਲ ਜਾਂਦੀ ਹੈ। ਇਸ ਲਈ ਅਜਿਹੇ ਅਭਿਆਸ ਸਾਰੇ ਖੇਤਰਾਂ ਵਿਚ ਸੰਭਵ ਹਨ।
Get all latest content delivered to your email a few times a month.