ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਇਸ ਸਮੇਂ ਨਿਊਰੋਲੋਜੀ ਵਿਭਾਗ ਵਿੱਚ ਦਾਖ਼ਲ ਹਨ। ਡਾ.ਵਿਨੀਤ ਸੂਰੀ ਦੀ ਦੇਖ-ਰੇਖ ਵਿਚ ਹੈ। 96 ਸਾਲਾ ਅਡਵਾਨੀ ਨੂੰ ਕਰੀਬ ਦੋ ਦਿਨ ਪਹਿਲਾਂ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਭਰਤੀ ਦਾ ਕਾਰਨ ਅਜੇ ਸ਼ਪੱਸਟ ਨਹੀਂ ਹੈ।
26 ਜੂਨ ਨੂੰ, ਏਮਜ਼ ਦਿੱਲੀ ਵਿਖੇ ਯੂਰੋਲੋਜੀ ਵਿਭਾਗ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਮਾਮੂਲੀ ਅਪਰੇਸ਼ਨ ਹੋਇਆ। ਅਗਲੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਲਗਭਗ ਇੱਕ ਹਫ਼ਤੇ ਬਾਅਦ, 3 ਜੁਲਾਈ ਨੂੰ, ਉਨ੍ਹਾਂ ਨੂੰ ਅਪੋਲੋ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਉਨ੍ਹਾਂ ਦੀ ਰਾਤ 9 ਵਜੇ ਅਚਾਨਕ ਵਿਗੜ ਗਿਆ। ਹਾਲਾਂਕਿ, ਇੱਕ ਦਿਨ ਬਾਅਦ ਉਹ ਘਰ ਆ ਗਏ ਸਨ। ਉਨ੍ਹਾਂ ਨੂੰ ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਉਨ੍ਹਾਂ ਦੀ ਧੀ ਪ੍ਰਤਿਭਾ ਅਡਵਾਨੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੁਟੀਨ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ।
Get all latest content delivered to your email a few times a month.