IMG-LOGO
ਹੋਮ ਪੰਜਾਬ, ਵਿਓਪਾਰ, ਰਾਸ਼ਟਰੀ ਊਰਜਾ ਬੱਚਤ ਦਿਵਸ ਤੇ ਪਾਵਰਕਾਮ ਵੱਲੋਂ ਪੰਜਾਬ ਵਿੱਚ ਬਿਜਲੀ...

ਰਾਸ਼ਟਰੀ ਊਰਜਾ ਬੱਚਤ ਦਿਵਸ ਤੇ ਪਾਵਰਕਾਮ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਬੱਚਤ ਲਈ ਉਪਰਾਲੇ- ਮਨਮੋਹਨ ਸਿੰਘ

Admin User - Dec 13, 2024 05:28 PM
IMG

.

ਬਿਜਲੀ ਇਕ ਕੌਮੀ ਸਰਮਾਇਆ ਹੈ। ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਤੇ ਪ੍ਰਫੁੱਲਤਾ ਲਈ ਬਿਜਲੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ, ਦੂਸਰੇ ਸ਼ਬਦਾਂ ਵਿੱਚ ਬਿਜਲੀ ਤੋਂ ਬਿਨਾਂ ਕਿਸੇ ਵੀ ਦੇਸ਼ ਵਿੱਚ ਤਰੱਕੀ ਤੇ ਪ੍ਰਫੁੱਲਤਾ ਸੰਭਵ ਨਹੀਂ।ਬਿਜਲੀ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁਕਿਆ ਹੈ । ਰੋਟੀ ਤੋਂ ਬਿਨਾਂ ਤਾਂ ਮਨੁੱਖ ਇੱਕ ਜਾਂ ਦੋ ਦਿਨ ਆਪਣਾ ਜੀਵਨ ਬਤੀਤ ਕਰ ਸਕਦਾ ਹੈ,ਪਰ ਬਿਜਲੀ ਤੋਂ ਬਿਨਾਂ  ਇਕ ਦਿਨ ਵੀ ਸੁੱਖਮਈ ਮਨੁੱਖੀ ਜੀਵਨ ਬਤੀਤ ਕਰਨਾ ਸੰਭਵ ਨਹੀਂ ਹੈ । ਭਾਰਤ ਦੇਸ਼ ਦੇ ਸਾਰੇ ਨਾਗਰਿਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਬਿਜਲੀ ਦੀ ਬੱਚਤ ਕਰੀਏ ਅਤੇ  ਬਿਜਲੀ ਨੂੰ ਸੰਜਮ ਨਾਲ ਵਰਤੋਂ ਕਰਨ ਵਿੱਚ ਆਪਣਾ ਆਪਣਾ ਵਡਮੁੱਲਾ ਯੋਗਦਾਨ ਪਾਈਏ।

                                  ਭਾਰਤ ਵਿੱਚ ਹਰ ਸਾਲ 14 ਦਸੰਬਰ ਰਾਸ਼ਟਰੀ ਊਰਜਾ ਬੱਚਤ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਐਨਰਜੀ ਕੰਜਰਵੇਸ਼ਨ ਐਕਟ 2001 ਅਧੀਨ ਬਿਊਰੋ ਆਫ ਐਨਰਜੀ ਐਫੀਸੈਨਸ਼ੀ ਸਥਾਪਤ ਕੀਤੀ ਗਈ ਹੈ । ਜਿਸ ਦਾ ਮੁੱਖ ਉਦੇਸ਼ ਊਰਜ਼ਾ ਸੰਜਮ ਸਬੰਧੀ ਨੀਤੀਆਂ, ਨਿਯਮ ਅਤੇ ਰਾਸ਼ਟਰੀ ਪੱਧਰ ਤੇ ਬਿਜਲੀ ਦੀ ਬਚੱਤ ਸਬੰਧੀ ਜਾਗਰੂਕਤਾ ਲਈ ਲੋੜੀਂਦੇ ਯਤਨ ਕਰਨਾ ਹੈ। ਭਾਰਤ ਭਰ ਵਿੱਚ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਬਿਜਲੀ ਦੀ ਮੰਗ ਅਤੇ ਬਿਜਲੀ ਦੀ ਪੈਦਾਵਾਰ ਵਿੱਚਕਾਰ ਖੱਪੇ ਨੂੰ ਪੂਰਾ ਕਰਨ ਲਈ ਸਮੇਂ ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ । ਦੇਸ਼ ਵਿੱਚ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਵੀ ਬਿਜਲੀ ਦੀ ਬੱਚਤ ਸਬੰਧੀ ਬਿਲ ਪਾਸ ਕੀਤੇ ਹੋਏ ਹਨ ।

                                     ਬਿਜਲੀ ਪਾਣੀ, ਕੋਲਾ,ਪ੍ਰਮਾਣੂ ਬਿਜਲੀ,ਸੋਲਰ ਤੇ ਹੋਰ ਅਨੇਕਾਂ  ਆਦਿ ਅਤੇ ਹੋਰ ਸਾਧਨਾਂ ਰਾਹੀਂ ਇੱਕ ਯੋਜਨਾਬੰਧ ਤਕਨੀਕ ਪ੍ਰਣਾਲੀ ਅਧੀਨ ਬਿਜਲੀ ਦੀ ਪੈਦਾਵਾਰ ਕੀਤੀ ਜਾਂਦੀ ਹੈ । 

                             ਬੇਸ਼ੱਕ ਵਿਗਿਆਨ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਅਤੇ ਮਨੁੱਖਤਾ ਦੀ ਭਲਾਈ ਲਈ  ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ ਪਰ ਵਿਗਿਆਨ ਅਜੇ ਇਲੈਕਟਰੀਕਲ ਬਿਜਲੀ ਨੂੰ ਸਟੋਰ ਕਰਨ ਦੀ ਵਿਧੀ ਨਹੀਂ ਵਿਕਸਤ ਕਰ ਸਕੀ।

                                   ਜੇਕਰ ਇਲੈਕਟੀਕਲ ਬਿਜਲੀ ਨੂੰ ਸਟੋਰ ਕਰਨ ਦੀ ਪ੍ਰਣਾਲੀ ਹੋਂਦ ਵਿੱਚ ਆ ਜਾਵੇ,ਤਾਂ ਇਸ ਨਾਲ ਬਿਜਲੀ ਖੇਤਰ ਵਿੱਚ ਬਹੁਤ ਵੱਡਾ ਇਨਕਲਾਬ ਆ ਜਾਵੇਗਾ ਅਤੇ ਬਿਜਲੀ ਖਪਤਕਾਰਾਂ ਨੂੰ ਬਹੁਤ ਵੱਡੇ ਵੱਡੇ ਲਾਭ ਮਿਲਣਗੇ। ਬਿਜਲੀ ਦੀ ਕੋਈ ਘਾਟ ਨਹੀਂ ਰਹੇਗੀ, ਬਿਜਲੀ ਦੀ ਫਜ਼ੂਲ ਵਰਤੋਂ ਵੀ ਰੋਕੀ ਜਾ ਸਕਦੀ ਹੈ।

                            ਕਿਸੇ ਵੀ ਦੇਸ਼ ਜਾਂ ਸੂਬੇ ਦੀ ਆਰਥਿਕ ਤਰੱਕੀ ਵਿੱਚ ਬਿਜ਼ਲੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵੀ ਸੂਬੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਦਾ ਮਾਪਦੰਡ ਉਸ ਸੂਬੇ ਦੇ ਨਾਗਰਿਕਾਂ ਵੱਲੋਂ ਕੀਤੀ ਗਈ ਬਿਜਲੀ ਦੀ  ਖ਼ਪਤ ਨੂੰ ਹੀ ਪ੍ਰਮੁੱਖ ਅਧਾਰ ਮੰਨਿਆ ਜਾਂਦਾ ਹੈ।  ਸੂਬੇ ਦੀ ਤਰੱਕੀ ਲਈ ਵਧੇਰੇ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਬਿਜਲੀ ਦੀ ਕਮੀ ਨੂੰ ਬਿਜਲੀ ਦੀ ਪੈਦਾਵਾਰ ਨੂੰ ਵੱਧਾ ਕੇ ਜਾਂ ਬਿਜਲੀ ਦੀ ਬੱਚਤ ਜਾ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਕੇ  ਹੀ ਪੂਰਾ ਕੀਤਾ ਜਾ ਸਕਦਾ ਹੈ। ਬਿਜਲੀ ਦੀ ਪੈਦਾਵਾਰ ਨੂੰ ਵਧਾਉਣ ਲਈ ਬਿਜਲੀ ਦੀ ਪੈਦਾਵਾਰ ਲਈ ਨਵੇਂ ਪ੍ਰਾਜੈਕਟ  ਲਗਾਉਣੇ ਪੈਂਦੇ ਹਨ। ਪ੍ਰੰਤੂ ਬਿਜਲੀ ਦੀ ਬੱਚਤ ਰਾਹੀਂ  ਬਹੁਤ ਘੱਟ ਸਮੇਂ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ। ਬਿਜਲੀ ਦੀ ਬੱਚਤ ਅੱਜ ਪੂਰੇ ਵਿਸ਼ਵ ਭਰ  ਵਿਚ ਸਮੇਂ ਦੀ ਮੁੱਖ ਲੋੜ ਬਣ ਗਈ ਹੈ।

                           ਪਾਠਕਾਂ ਨਾਲ ਇਹ ਤੱਥ ਸਾਂਝਾ ਕੀਤਾ ਜਾਂਦਾ ਹੈ ਕਿ ਬਿਜਲੀ ਦੀ ਇੱਕ ਯੂਨਿਟ ਦੀ ਬੱਚਤ ਕਰਨ ਨਾਲ 1.25 ਯੂਨਿਟ  ਬਿਜਲੀ ਪੈਦਾ ਕਰਨ ਦੇ ਬਰਾਬਰ ਹੈ । ਜੇਕਰ ਪੰਜਾਬ ਦਾ ਹਰ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਸ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿੰਨੇ ਵੱਡੇ ਪੱਧਰ ਤੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘਾਟ  ਵੀ ਪੂਰੀ ਹੋ ਸਕੇਗੀ, ਕਿੰਨੇ ਸੋਮਿਆਂ ਦੀ ਬੱਚਤ ਹੋਵੇਗੀ ਅਤੇ ਇਸ ਨਾਲ ਬਿਜਲੀ ਖਪਤਕਾਰਾਂ ਦੇ ਵਿੱਤੀ ਸਾਧਨ ਵੀ  ਮਜਬੂਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ । ਇਸ ਸਮੇਂ ਪੰਜਾਬ  ਰਾਜ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇੱਕ ਕਰੋੜ ਪੰਜ ਲੱਖ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ  ਅਹਾਤਿਆਂ ਨੂੰ ਬਿਜਲੀ ਨਾਲ ਰੋਸ਼ਨਾ ਰਿਹਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਸਰਵਪੱਖੀ ਵਿਕਾਸ ਵਿੱਚ ਮੁੱਖ ਧੂਰਾ ਹੈ ।

                         ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਨਰਜੀ ਆਡਿਟ ਤੇ ਇੰਨਫੋਰਸਮੈਂਟ ਵਿੰਗ ਦੇ ਮੁੱਖ ਇੰਜੀਨੀਅਰ ਇੰਜ: ਇੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਖੇਤੀਬਾੜੀ ਖਪਤਕਾਰਾਂ ਵੱਲੋਂ ਰੌਸ਼ਨੀ  ਲਈ ਵਰਤੀ ਜਾਂਦੀ ਖੇਤੀਬਾੜੀ ਦੇ ਟਿਊਬਵੈਲ ਕੁਨੈਕਸ਼ਨਾਂ  ਵਿੱਚ ਨਿਯਮਾਂ ਅਨੁਸਾਰ 2 ਸੀ.ਐਲ.ਐਫ. ਬੱਲਬ ਜਿਨਾਂ ਦੀ ਕੁੱਲ ਵਾਟੇਜ 40 ਨੂੰ ਵਰਤਣ ਦੀ ਅਜੋਕੇ ਸਮੇਂ ਵਿੱਚ ਪ੍ਰਵਾਨਗੀ ਪਾਵਰਕਾਮ  ਵੱਲੋਂ ਦਿੱਤੀ ਗਈ ਹੈ। ਜਿਸ ਨੂੰ ਐਲ.ਈ.ਡੀ ਬੱਲਬ ਨਾਲ ਬਦਲਣ ਉਪਰੰਤ ਤਕਰੀਬਨ ਅੱਧੀ ਬਿਜਲੀ (ਲੱਗਭਗ 22 ਵਾਟ) ਦੀ ਬੱਚਤ ਹੋਵੇਗੀ। ਘਰੇਲੂ ਖੇਤਰ ਵਿੱਚ ਅਜੇ ਵੀ 40, 60 ਅਤੇ 100 ਵਾਟ ਦੇ ਰਵਾਇਤੀ ਬੱਲਬ ਲੱਗੇ ਹੋਏ ਹਨ ਜਿਨਾਂ ਨੂੰ ਐਲ.ਈ.ਡੀ ਬੱਲਬ ਅਤੇ ਟਿਊਬਾਂ ਨਾਲ ਬਦਲਣ ਉਪਰੰਤ 80 ਪ੍ਰਤੀਸ਼ਤ ਤੱਕ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ । ਇਸ ਤਰਾਂ ਲੱਗਭਗ 14 ਲੱਖ ਟਿਊਬਵੈੱਲ ਮੋਟਰਾਂ ਤੇ ਸੀ.ਐਲ.ਐਫ ਦੇ 40 ਵਾਟ ਤੱਕ ਮੰਨਜੂਰਸ਼ੁਦਾ 2 ਬੱਲਬਾਂ ਨੂੰ 9-9 ਵਾਟ ਦੇ 2 ਐਲ.ਈ.ਡੀ ਬੱਲਬਾਂ ਨਾਲ ਬਦਲੇ ਜਾਣ ਤੇ ਤਕਰੀਬਨ 31 ਮੈਗਾਵਾਟ ਦੀ ਬਿਜਲੀ ਦੀ ਬੱਚਤ ਖੇਤੀਬਾੜੀ ਦੇ ਖੇਤਰ ਵਿੱਚ ਹੋ ਸਕਦੀ ਹੈ। ਜੇਕਰ ਘਰੇਲੂ ਖਪਤਕਾਰਾਂ ਵਿੱਚ 8 ਨੰਬਰ 40-40 ਵਾਟ ਦੇ ਰਵਾਇਤੀ ਬੱਲਬਾਂ ਨੂੰ  5-5 ਵਾਟ ਦੇ ਐਲ.ਈ.ਡੀ ਬੱਲਬਾਂ ਨਾਲ ਬਦਲਿਆ ਜਾਵੇ ਤਾਂ ਲਗਭਗ 2156 ਮੈਗਾਵਾਟ ਬਿਜਲੀ ਦੀ ਬੱਚਤ ਹੋ ਸਕਦੀ ਹੈ। ਇਸ ਨਾਲ ਦੋਵੇਂ ਖੇਤਰਾਂ ਵਿੱਚ ਸਮੁੱਚੀ ਬੱਚਤ 2156+31=2187 ਮੈਗਾਵਾਟ ਤੱਕ ਹੋ ਸਕਦੀ ਹੈ। ਜੇਕਰ ਬਿਜਲੀ ਖਪਤਕਾਰਾਂ ਨੂੰ ਇਸ ਸਮਰੱਥਾ ਦੀ ਬਿਜਲੀ ਦੇਣ ਲਈ ਹੋਰ ਨਵੇਂ ਬਿਜਲੀ ਦੀ ਪੈਦਾਵਾਰ ਲਈ ਪ੍ਰੋਜੈਕਟ ਲਗਾਉਣੇ ਪੈਣ ਤਾਂ ਲਗਭਗ 15,309 ਕਰੋੜ ਰੁਪਏ ਖਰਚਾ ਆਵੇਗਾ ਇਸ ਲਈ ਪੰਜਾਬ ਦੇ ਸਮੁੱਚੇ ਬਿਜਲੀ ਖਪਤਕਾਰਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਪੱਧਰ ਤੇ ਬਿਜਲੀ ਦੀ ਬੱਚਤ ਕੀਤੀ ਜਾਵੇ ਅਤੇ ਪੰਜਾਬ ਦੇ  ਵਿਕਾਸ  ਵਿੱਚ ਵੱਡਮੁੱਲਾ ਯੋਗਦਾਨ ਪੈ ਸਕੇ।

                             ਮੁੱਖ ਇੰਜੀਨੀਅਰ ਇੰਜ: ਇੰਦਰਪਾਲ ਸਿੰਘ ਅਨੁਸਾਰ  ਕਿਫਾਇਤੀ ਲੈਂਪ ਬੱਚਤ ਯੋਜਨਾ ਦੇ ਪਹਿਲੇ  ਪੜਾਅ ਸੰਨ 2018  ਵਿੱਚ ਬਿਊਰੋ ਆਫ ਐਨਰਜੀ ਐਫੀਸੈਨਸੀ ਅਤੇ ਈ ਐਸ ਐਸ ਐਲ ਦੇ ਸਹਿਯੋਗ ਨਾਲ ਪਾਵਰਕਾਮ ਵੱਲੋਂ ਘਰੇਲੂ ਖਪਤਕਾਰਾਂ ਨੂੰ ਪੰਜਾਬ ਵਿੱਚ 9 ਵਾਟ ਦੇ 15.73 ਲੱਖ ਐਲ.ਈ.ਡੀ. ਬੱਲਬ ਵੰਡੇ ਗਏ 

                            ਪਾਵਰਕਾਮ ਦੇ ਡੀ.ਐਸ .ਐਮ .ਦੇ ਉਪ ਮੁੱਖ ਇੰਜੀਨੀਅਰ ਇੰਜ: ਸਲੀਮ ਮੁਹੰਮਦ ਅਨੁਸਾਰ ਡੀ.ਐਸ.ਐਮ  ਵੱਲੋਂ ਪਾਵਰਕਾਮ ਦੇ ਡਿਸਕੋਮ ਖੇਤਰ ਅਧੀਨ ਊਰਜਾ ਤਿਮਾਹੀ ਅਤੇ ਸਲਾਨਾ  ਖਾਤਿਆਂ ਦਾ ਲੇਖਾ ਜੋਖਾ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਅਤੇ ਬਿਊਰੋ ਆਫ ਐਨਰਜੀ ਐਫੀਸੈਂਸੀ ਊਰਜਾ ਮੰਤਰਾਲਾ ਭਾਰਤ ਸਰਕਾਰ ਨੂੰ ਭੇਜਿਆ ਜਾਂਦਾ ਹੈ। ਇਸ ਉਪਰੰਤ ਬਿਜਲੀ ਖੇਤਰ ਲਈ ਲੋੜੀਂਦੇ ਨਿਯਮਾਂ ਅਨੁਸਾਰ ਵਿੱਤੀ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। 1 ਮਾਰਚ,2023 ਨੂੰ  ਭਾਰਤ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਉੱਤਮ ਕਾਰਗੁਜ਼ਾਰੀ ਲਈ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਪੀ.ਏ.ਟੀ. ਸਾਈਕਲ-2 ਦੌਰਾਨ ਪੀਐਸਪੀਸੀਐਲ ਨੂੰ 80,686 ਐਨਰਜੀ ਸੇਵਿੰਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। 

                                       ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ਦੀ ਬੱਚਤ ਲਈ ਬਣਾਈਆਂ ਯੋਜਨਾਵਾਂ ਨੂੰ ਸਰਲ ਤਰੀਕਿਆਂ ਨਾਲ ਲਾਗੂ ਕੀਤਾ ਜਾਂਦਾ ਹੈ। ਪੈਡਾ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਬੱਚਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਈ ਯੋਜਨਾਵਾਂ ਅਤੇ ਕੰਮ ਕਰਵਾਏ ਜਾਂਦੇ ਹਨ, ਜਿਨਾਂ ਵਿੱਚ ਐਨਰਜੀ ਆਡਿਟ ਲਈ ਸ਼ਿਫਾਰਸ਼ਾਂ,  ਬਿਜਲੀ ਦੀ ਬੱਚਤ ਲਈ ਐਲ.ਈ.ਡੀ. ਲਾਇਟਾਂ, ਬਿਜਲੀ ਦੀ ਬੱਚਤ ਸਬੰਧੀ ਸੂਚਨਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ, ਵਰਕਸ਼ਾਪਾਂ ਅਤੇ ਬਿਲਡਿੰਗ ਕੋਡ ਸਬੰਧੀ ਯਤਨ ਕਰਨੇ । ਪੈਂਡਾ ਵੱਲੋਂ ਪੰਜਾਬ ਵਿੱਚ ਵੱਖ-ਵੱਖ ਪੱਧਰ ਤੇ ਵਿਦਿਆਰਥੀਆਂ ਵਿੱਚ ਬਿਜਲੀ ਦੀ ਬੱਚਤ  ਅਤੇ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ  ਜਾਗਰੂਕਤਾ ਪੈਦਾ ਕਰਨ ਲਈ ਵੀ ਵਿਦਿਆਰਥੀਆਂ ਦੀਆਂ ਦੀ ਪੜਾਈ ਵਿੱਚ ਪਾਠ ਕ੍ਰਮ ਸ਼ਾਮਲ  ਕਰਨ ਲਈ ਉਪਰਾਲੇ ਕਰ ਰਿਹਾ ਹੈ । 

                                    ਪਾਵਰਕਾਮ ਦੇ  ਮੁੱਖ ਇੰਜੀਨੀਅਰ ਟੈਕਨੀਕਲ ਆਡਿਟ ਅਤੇ ਪੜਤਾਲ ਇੰਜ: ਇੰਦਰਜੀਤ  ਸਿੰਘ ਬਾਜਵਾ ਅਨੁਸਾਰ  ਪਾਵਰਕਾਮ ਵੱਲੋਂ ਆਪਣੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਹੋਣ ਵਾਲੇ ਅਨੇਕਾਂ ਫਾਇਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪੰਜਾਬ  ਭਰ ਵਿਚ  ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਜਲੀ ਦੀ ਬੱਚਤ, ਬਿਜਲੀ ਦੀ ਮਹੱਤਤਾ ਅਤੇ ਬਿਜਲੀ ਦੀ ਬੱਚਤ ਨਾਲ ਸਮਾਜ ਨੂੰ ਹੋਣ ਵਾਲੇ ਆਰਥਿਕ ਲਾਭਾਂ ਸਬੰਧੀ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਵੀ ਜਾਂਦਾ ਹੈ । ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕਰਕੇ ਬਿਜਲੀ ਬੱਚਤਾਂ ਸੁਰੱਖਿਆ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਪਾਵਰਕਾਮ ਵੱਲੋਂ ਵੱਖ-ਵੱਖ ਅਖਬਾਰਾਂ, ਆਲ ਇੰਡੀਆ ਰੇਡੀਓ ਅਤੇ ਟੀ.ਵੀ. ਚੈਨਲਾਂ ਰਾਹੀਂ ਬਿਜਲੀ ਦੀ ਬੱਚਤ ਸਬੰਧੀ ਪ੍ਰਚਾਰ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ । ਕਿਸਾਨ ਮਿਲਣੀਆਂ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ ਚੰਗੇ ਕੰਪਨੀ ਦੇ ਸ਼ੰਟ ਕਪੈਸਟਰ ਦੀ ਵਰਤੋਂ ਕਰਨ  ਸਬੰਧੀ ਰੰਗਦਾਰ ਛਪਣ ਸਮੱਗਰੀ ਰਾਹੀਂ ਅਪੀਲ ਤੇ ਜਾਣਕਾਰੀ ਦਿੱਤੀ ਜਾਂਦੀ ਹੈ ।

 

                         ਡੀ.ਐਸ.ਐਮ ਸੈੱਲ ਵੱਲੋਂ ਪੰਜਾਬ ਵਿੱਚ ਵੱਖ ਵੱਖ ਜੋਨਾਂ ਵਿੱਚ ਖੇਤੀਬਾੜੀ ਖਪਤਕਾਰਾਂ ਦੇ ਪੰਪ ਸੈੱਟਾਂ ਤੇ ਐਲ.ਟੀ ਸ਼ੰਟ ਕਪੈਸਟਰ ਲਾਉਣ ਲਈ ਸਕੀਮ ਤਿਆਰ ਕੀਤੀ ਗਈ ਹੈ।ਇਸ ਸਕੀਮ ਨੂੰ ਮਾਣਯੋਗ ਪੰਜਾਬ ਸਟੇਟ ਇਲੈਕਟੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ  ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਕੀਮ ਤਹਿਤ 8883 ਖਪਤਕਾਰਾਂ ਦੇ ਐਲ.ਟੀ ਸ਼ੰਟ ਕਪੈਸਟਰ ਲਾਏ ਜਾਣਗੇ। ਇਸ ਦਾ ਸਾਰਾ ਖਰਚਾ ਪਾਵਰਕਾਮ ਵੱਲੋਂ ਕੀਤਾ ਜਾਵੇਗਾ। ਇਸ ਨਾਲ ਖੇਤੀਬਾੜੀ ਖਪਤਕਾਰਾਂ ਨੂੰ ਸਹੀ ਵੋਲਟੇਜ ਨਾਲ ਬਿਜਲੀ ਸਪਲਾਈ ਤੇ ਨਾ ਕੇਵਲ ਮੋਟਰਾਂ ਦੀ ਕਾਰਜਕਾਰੀ ਮਿਆਦ ਵਿੱਚ ਵਾਧੇ ਦਾ ਲਾਭ ਮਿਲੇਗਾ ਸਗੋਂ ਸਿੰਜਾਈ ਲਈ ਵੱਧ ਪਾਣੀ ਵੀ ਮੁਹਈਆ ਹੋ ਸਕੇਗਾ ਅਤੇ ਇਸ ਨਾਲ ਟਰਾਂਸਫਾਰਮਰਾਂ ਦੇ ਸੜਨ ਦੀ ਦਰ ਵੀ ਘੱਟੇਗੀ। ਇਸ ਸਕੀਮ ਨੂੰ ਜਲਦੀ ਹੀ ਲਾਗੂ ਕਰਵਾਉਣ ਹਿੱਤ ਡੀ.ਐਸ.ਐਮ ਸੈੱਲ ਉਪਰਾਲੇ ਕਰ ਰਿਹਾ ਹੈ।

                         ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਬਿਜਲੀ ਇਕਾਈਆਂ ਵੱਲੋਂ ਬਿਜਲੀ  ਬੱਚਤ ਨੂੰ ਲੈ ਕੇ ਬਹੁਤ ਸਾਰੀਆਂ ਸਕੀਮਾਂ,ਮੁਹਿੰਮਾਂ ਅਤੇ ਉਪਰਾਲੇ ਕੀਤੇ ਜਾਂਦੇ ਹਨ । ਪਰ ਬਿਜਲੀ ਜੋ ਕਿ ਇੱਕ ਕੌਮੀ ਸਰਮਾਇਆ ਹੈ, ਦੇਸ਼ ਦੇ ਸਾਰੇ ਨਾਗਰਿਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਬਿਜਲੀ ਦੀ ਬੱਚਤ  ਕਰਨ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ ਅਤੇ ਬਿਜਲੀ ਦੀ ਬਹੁਤ ਸੰਜਮ ਨਾਲ ਬੱਚਤ ਕੀਤੀ ਜਾਵੇ । ਭਾਵੇਂ ਦੇਸ਼ ਵਿਚ ਹਰ ਸਾਲ 8 ਤੋਂ 10 ਪ੍ਰਤੀਸ਼ਤ ਬਿਜਲੀ ਦੀ ਔਸ਼ਤਨ ਮੰਗ ਵਿੱਚ ਵਾਧਾ ਹੁੰਦਾ ਹੈ । ਦੇਸ਼ ਭਰ ਵਿੱਚ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਬਿਜਲੀ ਨੂੰ ਪੈਦਾ ਕਰਨ ਲਈ ਹਮੇਸ਼ਾ ਹੀ ਸਿਰਤੋੜ ਯਤਨ ਕੀਤੇ ਜਾਂਦੇ ਹਨ ਅਤੇ ਇਸ ਦੇ ਨਤੀਜੇ ਵੀ ਸਾਡੇ ਸਭ ਦੇ ਸਾਹਮਣੇ ਹਨ। 

    ਪੰਜਾਬ ਵਿੱਚ ਘਰੇਲੂ ਖਪਤਕਾਰਾਂ ਦੇ ਸਹਿਯੋਗ ਨਾਲ ਚੰਗੇ ਬਿਜਲੀ ਉਪਕਰਨਾਂ ਦੀ ਵਰਤੋਂ, ਬਿਜਲੀ ਲੋਡ ਦਾ ਸਹੀ ਪ੍ਰਬੰਧਨ ਕਰਕੇ  ਬਿਜਲੀ ਦੀ ਸੰਜਮ ਨਾਲ ਵਰਤੋਂ ਰਾਂਹੀ ਬਿਜਲੀ ਦੀ ਖਪਤ ਵਿੱਚੋਂ ਵੱਡੀ ਬਚਤ ਕੀਤੀ ਗਈ ਹੈ। 

    ਕੇਂਦਰ ਸਰਕਾਰ ਦੀ ਕੰਪਨੀ ਮੇਸਰਜ਼ ਈਈਐਸਐਲ(ਐਨਰਜੀ ਐਫੀਸੀਨਸੀ ਸਰਵਿਸਿਜ਼ ਲਿਮਟਿਡ M/s EESL (Energy Efficiency Services Limited) ਵੱਲੋਂ ਆਪਣੇ ਵੈਬਸਾਈਟ ਰਾਹੀਂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਘੱਟ ਖਪਤ ਕਰਨ ਵਾਲੇ ਉਪਕਰਨਾਂ ਸੰਬੰਧੀ ਜਾਣਕਾਰੀ ਦਿਤੀ ਜਾਂਦੀ ਹੈ।

                                 ਪੀਐਸਪੀਸੀਐਲ ਦੀ ਵੈਬਸਾਈਟ ਤੇ ਬਿਜਲੀ ਖਪਤਕਾਰਾਂ ਲਈ ਬਿਜਲੀ ਦੀ ਬੱਚਤ ਕਰਨ ਲਈ ਉਪਰਾਲਿਆਂ ਦੀ ਜਾਣਕਾਰੀ ਉਪਲੱਬਧ ਹੈ।

                                ਪਿਛਲੇ ਸਾਲ ਸੰਨ 2023 ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਡਮੁਲੇ ਪ੍ਰਸ਼ਾਸਨਿਕ ਉਪਰਾਲੇ ਤਹਿਤ ਪੰਜਾਬ ਦੇ ਸਾਰੇ ਦਫ਼ਤਰਾਂ ਦਾ 2 ਮਈ ਤੋਂ 15 ਜੁਲਾਈ, 2023 ਤੱਕ ਸਮਾਂ ਸਵੇਰੇ 7:30 ਤੋਂ ਬਾਅਦ ਦੁਪਹਿਰ 2:00 ਵਜੇ ਕਰਦੇ ਹੋਏ ਬਿਜਲੀ ਖਪਤ ਤੇ ਕੰਟਰੋਲ ਕਰਨ ਨਾਲ ਬਿਜਲੀ ਬੱਚਤ ਕੀਤੀ ਗਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.