ਤਾਜਾ ਖਬਰਾਂ
.
ਪਾਕਿਸਤਾਨ ਦੇ ਨਾਰੋਵਾਲ ਵਿੱਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਉਸਨੇ ਆਪਣੇ ਘਰ ਨੂੰ ਵੀ ਅੱਗ ਲਗਾ ਦਿੱਤੀ ਜਿਸ ਕਾਰਨ ਉਸਦੀ ਮੌਤ (ਸੜ ਕੇ) ਹੋ ਗਈ। ਹਥਿਆਰਬੰਦ ਮੁਹੰਮਦ ਇਕਰਾਮ ਨੇ ਅਬਦੁਲ ਗਨੀ (65) ਦੇ ਘਰ ਅੰਦਰ ਦਾਖਲ ਹੋ ਕੇ ਪਰਿਵਾਰ 'ਤੇ ਗੋਲੀਆਂ ਚਲਾ ਦਿੱਤੀਆਂ।
ਉਸ ਨੇ ਗਨੀ ਦੀ ਪਤਨੀ ਹਾਜ਼ਰਾ ਬੀਬੀ, ਆਲੀਆ ਬੀਬੀ, ਆਸਮਾ ਬੀਬੀ ਅਤੇ ਅਬਦੁੱਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗਨੀ ਅਤੇ ਸਾਇਮਾ ਬੀਬੀ ਗੰਭੀਰ ਜ਼ਖ਼ਮੀ ਹੋ ਗਏ। ਗੋਲੀ ਚੱਲਣ ਤੋਂ ਬਾਅਦ ਇਕਰਾਮ ਨੇ ਘਰ ਨੂੰ ਅੱਗ ਲਗਾ ਦਿੱਤੀ। ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਸਥਾਨਕ ਲੋਕਾਂ ਮੁਤਾਬਕ ਇਕਰਾਮ ਨੇ ਅਦਾਲਤ ਵਿਚ ਆਲੀਆ ਬੀਬੀ ਨਾਲ ਵਿਆਹ ਕੀਤਾ ਸੀ। ਬਾਅਦ ਵਿੱਚ ਦੋਵਾਂ ਵਿੱਚ ਮਤਭੇਦ ਹੋ ਗਏ।
Get all latest content delivered to your email a few times a month.