ਤਾਜਾ ਖਬਰਾਂ
.
ਮਲੇਰਕੋਟਲਾ- ਬੀਤੇ ਕੱਲ੍ਹ ਦੇਰ ਸ਼ਾਮ ਚੰਡੀਗੜ੍ਹ ਤੋਂ ਮੋਟਰ ਸਾਇਕਲ 'ਤੇ ਮਲੇਰਕੋਟਲਾ ਪਰਤ ਰਹੇ ਮਲੇਰਕੋਟਲਾ ਦੋ ਨੌਜਵਾਨਾਂ ਦੀ ਪਿੰਡ ਖਾਨਪੁਰ ਨੇੜੇ ਇਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਟਰੱਕ ਦੇ ਵਿਚਾਲੇ ਫਸ ਗਿਆ। ਮੌਕੇ ਤੋਂ ਪ੍ਰਾਪਤ ਵੇਰਵਿਆਂ ਮੁਤਾਬਿਕ ਦੋਵੇਂ ਨੌਜਵਾਨਾਂ ਦੀ ਪਛਾਣ ਮੁਹੰਮਦ ਰਾਸ਼ੀਦ (28) ਪੁੱਤਰ ਸਿੱਮੂ ਅਤੇ ਮੁਹੰਮਦ ਇਕਬਾਲ (25) ਪੁੱਤਰ ਮੁਹੰਮਦ ਸਫੀਕ ਦੋਵੇਂ ਵਾਸੀ ਨਵਾਬ ਕਲੋਨੀ ਮਲੇਰਕੋਟਲਾ ਵਜੋਂ ਹੋਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਾਦਸ਼ੇ ਵਿਚ ਬੁਰੀ ਤਰ੍ਹਾਂ ਜਖਮੀਂ ਮੋਟਰ ਸਾਇਕਲ ਸਵਾਰ ਦੋਵੇਂ ਨੌਜਵਾਨਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਉਦੋਂ ਤੱਕ ਦੋਵੇਂ ਨੌਜਵਾਨ ਦਮ ਤੋੜ ਚੁੱਕੇ ਸਨ। ਹਸਪਤਾਲ ਵਿਖੇ ਡਾ. ਸੁਖਵਿੰਦਰ ਸਿੰਘ ਨੇ ਦੱਸਿਆਂ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਹੀ ਹਸਪਤਾਲ ਪਹੁੰਚੀਆਂ ਹਨ। ਦੱਸਿਆ ਜਾਂਦਾ ਹੈ ਕਿ ਦੇਰ ਸ਼ਾਮ ਕਰੀਬ 5.30 ਵਜੇ ਜਿਉਂ ਹੀ ਮੋਟਰ ਸਾਇਕਲ ਸਵਾਰ ਦੋਵੇਂ ਨੌਜਵਾਨ ਪਿੰਡ ਖਾਨਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰ ਸਾਇਕਲ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਜਾ ਟਕਰਾਇਆਂ। ਟੱਕਰ ਐਨੀ ਭਿਆਨਕ ਸੀ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ।
Get all latest content delivered to your email a few times a month.