ਤਾਜਾ ਖਬਰਾਂ
.
ਨਵੀਂ ਦਿੱਲੀ- ਬੀਸੀਸੀਆਈ ਦੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਨੂੰ ਬੋਰਡ ਦਾ ਅੰਤਰਿਮ ਸਕੱਤਰ ਬਣਾਇਆ ਗਿਆ ਹੈ। ਉਹ ਜੈ ਸ਼ਾਹ ਦੀ ਥਾਂ ਲੈਣਗੇ, ਜਿਨ੍ਹਾਂ ਨੇ 1 ਦਸੰਬਰ ਨੂੰ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਸੈਕੀਆ ਇੱਕ ਵਕੀਲ ਹੈ ਅਤੇ ਅਸਾਮ ਲਈ ਘਰੇਲੂ ਕ੍ਰਿਕਟ ਖੇਡ ਚੁੱਕੇ ਹਨ।
ਪੀਟੀਆਈ ਦੀ ਰਿਪੋਰਟ ਮੁਤਾਬਕ ਸੈਕੀਆ ਸਥਾਈ ਸਕੱਤਰ ਨਹੀਂ ਬਣੇ ਹਨ। ਇਸ ਅਹੁਦੇ ਲਈ ਚੋਣਾਂ ਅਜੇ ਹੋਣੀਆਂ ਹਨ, ਹਾਲਾਂਕਿ ਸੈਕੀਆ ਸਤੰਬਰ ਤੱਕ ਸਕੱਤਰ ਦੇ ਅਹੁਦੇ 'ਤੇ ਬਣੇ ਰਹਿ ਸਕਦੇ ਹਨ।
ਸੈਕੀਆ ਬੀਸੀਸੀਆਈ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਦੁਬਈ ਗਏ ਸਨ, ਜਿਸ ਵਿੱਚ ਸੈਕੀਆ ਨੇ ਬੀਸੀਸੀਆਈ ਦੀ ਨੁਮਾਇੰਦਗੀ ਕੀਤੀ ਸੀ। ਮੀਟਿੰਗ ਦੀ ਅਗਵਾਈ ਚੇਅਰਮੈਨ ਜੈ ਸ਼ਾਹ ਨੇ ਕੀਤੀ, ਸੈਕੀਆ ਹੁਣ ਬੀਸੀਸੀਆਈ ਵਿੱਚ ਸ਼ਾਹ ਤੋਂ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਬੋਰਡ ਵਿੱਚ ਸੰਯੁਕਤ ਸਕੱਤਰ ਸਨ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਸਕੱਤਰ ਦੀ ਚੋਣ ਤੋਂ ਬਾਅਦ ਸੈਕੀਆ ਫਿਰ ਤੋਂ ਸੰਯੁਕਤ ਸਕੱਤਰ ਦਾ ਅਹੁਦਾ ਸੰਭਾਲਣਗੇ।
Get all latest content delivered to your email a few times a month.