ਤਾਜਾ ਖਬਰਾਂ
.
ਦੱਖਣੀ ਕੋਰੀਆ- ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਰੱਖਿਆ ਮੰਤਰੀ ਕਿਮ ਯੋਂਗ ਹੁੰਡਈ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਰੀਆਈ ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਕਿਮ ਯੋਂਗ ਨੇ ਕਿਹਾ ਕਿ ਉਹ ਦੇਸ਼ 'ਚ ਵੱਡੀ ਗੜਬੜ ਦੀ ਜ਼ਿੰਮੇਵਾਰੀ ਲੈ ਰਹੇ ਹਨ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਰੱਖਿਆ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਰਾਸ਼ਟਰਪਤੀ ਨੇ ਰੱਖਿਆ ਮੰਤਰੀ ਕਿਮ ਦੀ ਸਲਾਹ 'ਤੇ ਹੀ ਮਾਰਸ਼ਲ ਲਾਅ ਲਗਾਉਣ ਦਾ ਐਲਾਨ ਕੀਤਾ ਸੀ। ਉਪ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਮੀਡੀਆ ਬ੍ਰੀਫਿੰਗ 'ਚ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕਿਮ ਯੋਂਗ ਦੇ ਆਦੇਸ਼ 'ਤੇ ਹੀ ਫੌਜ ਸੰਸਦ 'ਚ ਦਾਖਲ ਹੋਈ ਸੀ।
ਉਪ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਾਰਸ਼ਲ ਲਾਅ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਨੂੰ ਇਹ ਜਾਣਕਾਰੀ ਟੀ.ਵੀ. 'ਤੇ ਮਿਲੀ ਸੀ। ਉਹ ਇਸ ਗੱਲ ਤੋਂ ਦੁਖੀ ਹਨ ਕਿ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ ਅਤੇ ਇਸ ਲਈ ਉਹ ਸਹੀ ਸਮੇਂ 'ਤੇ ਘਟਨਾ ਨੂੰ ਰੋਕ ਨਹੀਂ ਸਕੇ।
ਕਿਮ ਯੋਂਗ ਦੀ ਜਗ੍ਹਾ ਹੁਣ ਚੋਈ ਬਯੁੰਗ ਹਿਊਕ ਨੂੰ ਦੱਖਣੀ ਕੋਰੀਆ ਦਾ ਨਵਾਂ ਰੱਖਿਆ ਮੰਤਰੀ ਬਣਾਇਆ ਗਿਆ ਹੈ। ਉਹ ਫੌਜ ਵਿੱਚ ਚਾਰ-ਸਟਾਰ ਜਨਰਲ ਰਹਿ ਚੁੱਕੇ ਹਨ ਅਤੇ ਵਰਤਮਾਨ ਵਿੱਚ ਸਾਊਦੀ ਅਰਬ ਵਿੱਚ ਦੱਖਣੀ ਕੋਰੀਆ ਦੇ ਰਾਜਦੂਤ ਦਾ ਅਹੁਦਾ ਸੰਭਾਲ ਰਹੇ ਹਨ।
Get all latest content delivered to your email a few times a month.