ਤਾਜਾ ਖਬਰਾਂ
.
ਮੋਹਾਲੀ : ਮੋਹਾਲੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਐਫ.ਆਈ.ਆਰ. ਪਰਵਿੰਦਰ ਸਿੰਘ ਸੋਹਾਣਾ ਵਲੋਂ ਮੋਹਾਲੀ ਦੇ ਪਿੰਡ ਕੁੰਭੜਾ ਵਿਚ ਹੋਏ ਹਮਲੇ ਦੌਰਾਨ ਕਤਲ ਹੋਏ ਦੋ ਬੱਚਿਆਂ ਦੇ ਹੱਕ ਵਿਚ ਧਰਨੇ ਵਿਚ ਸ਼ਾਮਿਲ ਹੋਣ ਕਾਰਲ ਕੀਤੀ ਗਈ ਹੈ।
ਇਸ ਸਬੰਧੀ ਵਿਚ ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਪੁਲਿਸ ਦਾ ਏ.ਐਸ.ਆਈ. ਦੋ ਸਿਪਾਹੀਆਂ ਸਮੇਤ 68-69 ਦੀਆਂ ਟ੍ਰੈਫਿਕ ਲਾਇਟਾਂ ਉੱਤੇ ਟ੍ਰੈਫਿਕ ਕੰਟਰੋਲ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਸੈਕਟਰ 68-69 ਟ੍ਰੈਫਿਕ ਲਾਇਟਾਂ ਏਅਰਪੋਰਟ ਰੋਡ ਦੇ ਵਿਚਕਾਰ ਪਰਵਿੰਦਰ ਸਿੰਘ ਬੈਦਵਾਨ ਹਲਕਾ ਯੂਥ ਪ੍ਰਧਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਬੜਾ, ਪ੍ਰਧਾਨ ਰੇਹੜੀ ਫੜੀ ਯੂਨੀਅਨ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੇ ਪਿੰਡ ਕੁੰਭੜਾ ਵਿਖੇ ਨੌਜਵਾਨ ਦਮਨ ਦੀ ਮੌਤ ਸਬੰਧੀ ਇਕੱਠੇ ਹੋਏ ਵੇਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਭੜਕਾ ਕੇ ਮੁੱਖ ਮਾਰਗ ਤੇ ਲਿਆ ਕੇ ਖਤਰਨਾਕ ਤਰੀਕੇ ਨਾਲ ਮੁੱਖ ਮਾਰਗ ਦੀ ਆਵਾਜਾਈ ਵਿੱਚ ਵਿਘਨ ਪਾਇਆ ਹੈ। ਇਸ ਵਿਘਨ ਨਾਲ ਆਮ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ।
ਪਰਵਿੰਦਰ ਸਿੰਘ ਸੋਹਾਣਾ ਨੇ ਇਸ ਮਾਮਲੇ ਵਿਚ ਸੰਪਰਕ ਕਿਹਾ ਕਿ ਕੁੰਭੜਾ ਵਿਚ ਦੋ ਨੌਜਵਾਨਾਂ ਉੱਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿਚ ਦਮਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੂਜਾ ਨੌਜਵਾਨ ਜਖਮੀ ਹਾਲਤ ਵਿਚ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਤਲ ਫਰਾਰ ਸਨ ਅਤੇ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਸੀ ਜਿਨ੍ਹਾਂ ਨੇ ਧਰਨਾ ਲਗਾਇਆ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੇ ਹਨ ਅਤੇ ਇਸ ਧਰਨੇ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਲੋਕਹਿਤ ਵਿਚ ਖੜ੍ਹਣਾ ਜੁਰਮ ਹੈ ਤਾਂ ਉਹ ਅਜਿਹੇ ਜੁਰਮ ਅੱਗੇ ਵੀ ਕਰਦੇ ਰਹਿਣਗੇ ਭਾਵੇਂ ਪੁਲਿਸ ਉਨ੍ਹਾਂ ਖਿਲਾਫ 100 ਐਫ.ਆਈ.ਆਰ ਕਰ ਲਵੇ।
Get all latest content delivered to your email a few times a month.