ਤਾਜਾ ਖਬਰਾਂ
.
ਜਗਰਾਉਂ(ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਲੁਧਿਆਣਾ ਜਿਲੇ ਚ ਵੱਖ ਵੱਖ ਥਾਵਾਂ ਤੇ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਵਿਸ਼ਾਲ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਅੱਜ ਇੱਥੇ ਚਰਚਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਅਖਾੜਾ ਪਿੰਡ ਵਿਖੇ ਲੱਗ ਰਹੀ ਬਾਇਓ ਗੈਸ ਫੈਕਟਰੀ ਖਿਲਾਫ ਇੱਕਜੁੱਟ ਪਿੰਡ ਵਾਸੀਆਂ ਦਾ ਦਿਨ ਰਾਤ ਦੇ ਧਰਨੇ ਦਾ ਸੰਘਰਸ਼ ਪਿਛਲੀ 30 ਅਪ੍ਰੈਲ ਤੋਂ ਨਿਰੰਤਰ ਜਾਰੀ ਹੈ। 215 ਦਿਨ ਬੀਤ ਜਾਣ , ਪੰਜਾਬ ਸਰਕਾਰ ਦੇ ਮੰਤਰੀਆਂ , ਉੱਚ ਅਧਿਕਾਰੀਆਂ ਨਾਲ ਲੰਮੀਆਂ ਮੀਟਿੰਗਾਂ ਚ ਬਹਿਸ ਵਿਚਾਰ ਚ ਇਨਾਂ ਗੈਸ ਫੈਕਟਰੀਆ ਨੂੰ ਕੈੰਸਰ ਫ਼ੈਕਟਰੀਆਂ ਸਾਬਤ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ। ਇਸ ਸਮੇਂ ਇਕਾਈ ਪ੍ਰਧਾਨ ਅਤੇ ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਪਿਛਲੇ ਦਿਨੀ ਤਾਲਮੇਲ ਕਮੇਟੀ ਦੀ ਮੀਟਿੰਗ ਚ ਸੰਘਰਸ਼ ਤੇਜ ਕਰਨ ਦੇ ਫੈਸਲੇ ਤੋ ਬਾਦ ਇੱਕ ਦਿਸੰਬਰ ਨੂੰ ਪਿੰਡ ਅਖਾੜਾ ਸੰਘਰਸ਼ ਮੋਰਚੇ ਚ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਖਿਲਾਫ ਵਿਸ਼ਾਲ ਰੋਸ ਕਾਨਫਰੰਸ ਕੀਤੀ ਜਾ ਰਹੀ ਹੈ । ਇਸ ਕਾਨਫਰੰਸ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਤੇ ਕਿਸਾਨ ਜਥੇਬੰਦੀਆਂ ਦੇ ਸੂਬਾਈ ਆਗੂ ਸੰਬੋਧਨ ਕਰਨਗੇ। ਇਸ ਸਮੇਂ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰ ਹਰਵਿੰਦਰ ਬਰਨਾਲਾ ਦੀ ਨਿਰਦੇਸ਼ਨਾ ਹੇਠ ਪ੍ਰੋ ਅਜਮੇਰ ਅੋਲਖ ਦਾ ਲਿਖਿਆ ਨਾਟਕ “ ਅਵੇਸਲੇ ਯੁੱਧਾਂ ਦੀ ਨਾਇਕਾ” ਪੇਸ਼ ਕਰਨਗੇ। ਉੱਨਾਂ ਸਮੂਹ ਕਿਸਾਨਾਂ ਮਜਦੂਰ ਵੀਰਾਂ ਭੈਣਾਂ ਨੂੰ ਇਸ ਸਮਾਗਮ ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਸਮੇਂ ਕਮੇਟੀ ਮੈੰਬਰ ਹਰਦੇਵ ਸਿੰਘ, ਜਗਦੇਵ ਸਿੰਘ, ਸਵਰਨ ਸਿੰਘ ਹਾਜ਼ਰ ਸਨ।
Get all latest content delivered to your email a few times a month.