ਤਾਜਾ ਖਬਰਾਂ
.
ਅੰਡਰ-19 ਏਸ਼ੀਆ ਕੱਪ 'ਚ ਪਾਕਿਸਤਾਨ ਨੇ ਭਾਰਤ ਨੂੰ 43 ਦੌੜਾਂ ਨਾਲ ਹਰਾਇਆ। ਦੁਬਈ 'ਚ ਖੇਡੇ ਗਏ ਇਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 7 ਵਿਕਟਾਂ ਗੁਆ ਕੇ 281 ਦੌੜਾਂ ਬਣਾਈਆਂ। ਸ਼ਾਹਜੈਬ ਖਾਨ ਨੇ ਸਭ ਤੋਂ ਵੱਧ 159 ਦੌੜਾਂ ਬਣਾਈਆਂ।ਜਵਾਬ 'ਚ ਭਾਰਤੀ ਟੀਮ 47.1 ਓਵਰਾਂ 'ਚ 238 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਨਿਖਿਲ ਕੁਮਾਰ ਨੇ 67 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਲਈ ਅਲੀ ਰਜ਼ਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਫਾਹਮ ਅਤੇ ਸੁਭਾਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਭਾਰਤ ਲਈ ਸਮਰਥ ਨਾਗਰਾਜ ਨੇ 3 ਵਿਕਟਾਂ ਲਈਆਂ। ਜਦਕਿ ਆਯੂਸ਼ ਮਹਾਤਰੇ ਨੇ 2 ਵਿਕਟਾਂ ਹਾਸਲ ਕੀਤੀਆਂ। ਗਰੁੱਪ-ਏ ਵਿੱਚ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਸੀ। ਭਾਰਤ ਦਾ ਦੂਜਾ ਮੈਚ 2 ਦਸੰਬਰ ਨੂੰ ਜਾਪਾਨ ਨਾਲ ਹੋਵੇਗਾ।
ਦੋਵਾਂ ਟੀਮਾਂ ਦੀ ਪਲੇਇੰਗ 11
ਭਾਰਤ: ਮੁਹੰਮਦ ਅਮਨ (ਕਪਤਾਨ), ਆਯੂਸ਼ ਮਹਾਤਰੇ, ਵੈਭਵ ਸੂਰਯਵੰਸ਼ੀ, ਆਂਦਰੇ ਸਿਧਾਰਥ, ਹਰਵੰਸ਼ ਸਿੰਘ (ਵਿਕਟਕੀਪਰ), ਨਿਖਿਲ ਕੁਮਾਰ, ਕਿਰਨ ਚੋਰਮਾਲੇ, ਹਾਰਦਿਕ ਰਾਜ, ਮੁਹੰਮਦ ਇਨਾਨ, ਸਮਰਥ ਨਾਗਰਾਜ ਅਤੇ ਯੁਧਜੀਤ ਗੁਹਾ।
ਪਾਕਿਸਤਾਨ: ਸਾਦ ਬੇਗ (ਕਪਤਾਨ ਅਤੇ ਵਿਕਟਕੀਪਰ), ਸ਼ਾਹਜ਼ੈਬ ਖਾਨ, ਉਸਮਾਨ ਖਾਨ, ਫਰਹਾਨ ਯੂਸਫ, ਫਾਹਮ-ਉਲ-ਹੱਕ, ਮੁਹੰਮਦ ਰਿਆਜ਼ੁੱਲਾ, ਹਾਰੂਨ ਅਰਸ਼ਦ, ਅਬਦੁਲ ਸੁਭਾਨ, ਅਲੀ ਰਜ਼ਾ, ਉਮਰ ਜ਼ੈਬ ਅਤੇ ਨਵੀਦ ਅਹਿਮਦ ਖਾਨ।
Get all latest content delivered to your email a few times a month.