ਤਾਜਾ ਖਬਰਾਂ
.
ਚੰਡੀਗੜ੍ਹ, 30 ਨਵੰਬਰ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵਿੱਚ ਸੇਵਾ ਨਿਭਾ ਰਹੇ ਉਪ ਮੁੱਖ ਚੋਣ ਅਧਿਕਾਰੀ (ਡਿਪਟੀ ਸੀਈਓ) ਭਾਰਤ ਭੂਸ਼ਨ ਬਾਂਸਲ 36 ਸਾਲ ਦੀ ਨੌਕਰੀ ਉਪਰੰਤ ਅੱਜ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੇਵਾ ਕਾਲ ਦੇ ਕੰਮਾਂ ਨੂੰ ਯਾਦ ਕੀਤਾ ਗਿਆ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅਤੇ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਨੇ ਭਾਰਤ ਭੂਸ਼ਨ ਬਾਂਸਲ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤਯਾਬੀ ਦੀ ਦੁਆ ਕੀਤੀ।
ਭਾਰਤ ਭੂਸ਼ਨ ਬਾਂਸਲ 1989 ਵਿੱਚ ਕਲਰਕ ਵੱਜੋਂ ਭਰਤੀ ਹੋਏ ਸਨ ਅਤੇ ਵੱਖ ਵੱਖ ਅਹੁਦਿਆਂ ਉੱਤੇ ਤਰੱਕੀ ਕਰਦੇ ਕਰਦੇ ਡਿਪਟੀ ਸੀਈਓ ਵੱਜੋਂ ਸੇਵਾ ਮੁਕਤ ਹੋਏ ਹਨ, ਜੋ ਕਿ ਵਿਭਾਗੀ ਤਰੱਕੀ ਦਾ ਸਭ ਤੋਂ ਉੱਚ ਅਹੁਦਾ ਹੈ। ਬਾਂਸਲ ਨੇ ਆਪਣੇ ਸੇਵਾ ਕਾਲ ਦੌਰਾਨ 7 ਵਿਧਾਨ ਸਭਾ ਚੋਣਾਂ, 10 ਲੋਕ ਸਭਾ ਚੋਣਾਂ, ਐਸਜੀਪੀਸੀ ਚੋਣਾਂ, ਰਾਸ਼ਟਰਪਤੀ ਚੋਣਾਂ ਅਤੇ ਬਾਰ ਕੌਂਸਲ ਚੋਣਾਂ ਕਰਵਾਉਣ ਤੋਂ ਇਲਾਵਾ ਕਈ ਜ਼ਿਮਨੀ ਚੋਣਾਂ ਕਰਵਾਈਆਂ ਹਨ।
ਇਸ ਮੌਕੇ ਜੁਆਇੰਟ ਸੀਈਓ ਸਕੱਤਰ ਸਿੰਘ ਬੱਲ ਅਤੇ ਚੋਣ ਅਧਿਕਾਰੀ ਅੰਜੂ ਬਾਲਾ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਦਫ਼ਤਰ ਦਾ ਸਟਾਫ਼ ਹਾਜ਼ਰ ਸੀ।
Get all latest content delivered to your email a few times a month.