IMG-LOGO
ਹੋਮ ਪੰਜਾਬ: ਫਿਰੋਜ਼ਪੁਰ ’ਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਕੋਲੋਂ...

ਫਿਰੋਜ਼ਪੁਰ ’ਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਕੋਲੋਂ 25 ਲੱਖ ਠੱਗੇ, ਮਾਮਲਾ ਦਰਜ

Admin User - Nov 30, 2024 01:31 PM
IMG

.

ਫਿਰੋਜ਼ਪੁਰ ’ਚ ਫਰੀਦਕੋਟ ਰਹਿਣ ਵਾਲੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਔਰਤ ਵੱਲੋਂ 25 ਠੱਗੀ ਮਾਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਔਰਤ ਖਿਲਾਫ ਆਈਪੀਸੀ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਆਫ 2014 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਇਕ ਦਰਖਾਸਤ/ਯੂਆਈਡੀ ਨੰਬਰ 380022 ਰਾਹੀਂ ਪਾਲ ਸਿੰਘ ਪੁੱਤਰ ਮੇਲਾ ਰਾਮ ਵਾਸੀ ਅਜੀਤ ਨਗਰ ਗਲੀ ਨੰਬਰ 4 ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਆਲੀਆ ਪਤਨੀ ਹਸਨ ਹਾਜੀ ਵਾਸੀ ਪਿੰੰਡ ਨਾਜੂ ਸ਼ਾਹ ਵਾਲਾ ਤਹਿਸੀਲ ਵਾ ਜ਼ਿਲ੍ਹਾ ਫਿਰੋਜ਼ਪੁਰ ਤੇ ਬਲਦੀਪ ਸਿੰਘ ਮਾਰਫਤ ਏਬੀ ਕੰਸਲਟੈਂਟ ਸਟਜ਼ੀ ਵੀਜ਼ਾ ਤੇ ਆਈਲੈਟਸ ਦਫਤਰ ਨੇੜੇ ਨਾਮਦੇਵ ਚੌਂਕ ਸਿਟੀ ਫਿਰੋਜ਼ਪੁਰ ਹੈ। ਪਾਲ ਸਿੰਘ ਨੇ ਦੱਸਿਆ ਕਿ ਉਕਤ ਔਰਤ ਨੇ ਉਸ ਦੇ ਲੜਕੇ ਦਿਨੇਸ਼ ਕੁਮਾਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚਕਰਤਾ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ਣ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.