ਤਾਜਾ ਖਬਰਾਂ
.
ਜਗਰਾਓ(ਰਜਨੀਸ਼ ਬਾਂਸਲ,ਹੇਮ ਰਾਜ ਬੱਬਰ)-- ਆਮ ਲੋਕਾਂ ਦੀ ਸੇਵਾ ਦੇ ਮਕਸਦ ਨੂੰ ਲੈਂ ਕੇ ਲੋਕ ਸੇਵਾ ਸੋਸਾਇਟੀ ਜਗਰਾਓ ਪਹਿਲਾਂ ਵੀ ਸਮੇਂ ਸਮੇਂ ਤੇ ਕਈ ਤਰ੍ਹਾਂ ਦੇ ਪ੍ਰੋਜੈਕਟ ਲਾ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਇਸੇ ਲੜੀ ਵਿਚ ਅੱਜ ਵੀ ਲੋਕਾਂ ਸੇਵਾ ਸੋਸਾਇਟੀ ਜਗਰਾਓਂ ਨੇ ਦੈਨਿਕ ਭਾਸਕਰ ਦੇ ਨਾਲ ਮਿਲਕੇ ਸਵਰਗੀ ਰਮੇਸ਼ ਚੰਦਰ ਅਗਰਵਾਲ ਜੀ ਦੇ 80ਵੇਂ ਜਨਮਦੀਵਸ ਮੌਕੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਸ ਮੌਕੇ ਜਿੱਥੇ ਆਮ ਲੋਕਾਂ ਨੇ ਖ਼ੂਨ ਦਾਨ ਕੀਤਾ,ਉਥੇ ਹੀ ਸ਼ਹਿਰ ਦੇ ਕਈ ਪੱਤਰਕਾਰਾਂ ਨੇ ਵੀ ਇਸ ਆਪਣਾ ਖੂਨਦਾਨ ਕਰਕੇ ਇਸ ਖੂਨਦਾਨ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾਕਿ ਉਨਾਂ ਦੀ ਸੋਸਾਇਟੀ ਦਾ ਮਕਸਦ ਹੀ ਲੋਕਾਂ ਦੀ ਸੇਵਾ ਕਰਨਾ ਹੈ ਤੇ ਇਸ ਸੇਵਾ ਲਈ ਉਨਾਂ ਦੀ ਪੂਰੀ ਟੀਮ ਹਮੇਸ਼ਾ ਤਿਆਰ ਰਹਿੰਦੀ ਹੈ। ਉਨਾਂ ਕਿਹਾਕਿ ਅੱਜ ਦੇ ਖੂਨਦਾਨ ਕੈਂਪ ਵਿੱਚ ਇਕੱਠੇ ਹੋਏ ਯੂਨਿਟਾਂ ਨੂੰ ਬਲੱਡ ਬੈਂਕ ਵਿਚ ਰੱਖਿਆ ਜਾਵੇਗਾ ਤੇ ਉਥੋਂ ਕੋਈ ਵੀ ਜਰੂਰਤਮੰਦ ਲੋੜ ਪੈਣ ਤੇ ਲੋੜੀਂਦਾ ਬਲੱਡ ਗਰੁੱਪ ਲੈਂ ਸਕਦਾ ਹੈ। ਉਨਾਂ ਇਹ ਵੀ ਕਿਹਾਕਿ ਜੇਕਰ ਕਿਸੇ ਨੂੰ ਲੋੜ ਪੈਣ ਤੇ ਖੂਨ ਮਿਲਣ ਵਿੱਚ ਕੋਈ ਸਮੱਸਿਆ ਆਵੇ ਤਾਂ ਉਹ ਲੋਕ ਸੇਵਾ ਸੋਸਾਇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਸਿੰਘ ਰਾਣਾ ਤੋ ਬਿਨਾਂਲੋਕ ਸੇਵਾ ਸੋਸਾਇਟੀ ਦੇ ਮੈਂਬਰ ਸੁਨੀਲ ਬਜਾਜ, ਪ੍ਰਧਾਨ ਮਨੋਹਰ ਲਾਲ ਟੱਕਰ, ਕੁਲਭੂਸ਼ਨ ਗੁਪਤਾ, ਜਤਿੰਦਰ ਬਾਂਸਲ , ਪਰਸ਼ੋਤਮ ਅੱਗਰਵਾਲ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਲੋਕੇਸ਼ ਟੰਡਨ, ਕੈਪਟਨ ਨਰੇਸ਼ ਵਰਮਾ ਅਤੇ ਡਾਕਟਰ ਰਾਜਿੰਦਰ ਸ਼ਰਮਾ ਤੋ ਬਿਨਾਂ ਪੱਤਰਕਾਰ ਜਸਬੀਰ ਸ਼ੇਤਰਾ, ਸੁਖਦੇਵ ਗਰਗ, ਰਜਨੀਸ਼ ਬਾਂਸਲ, ਚਰਨਜੀਤ ਸਿੰਘ ਸਰਨਾ, ਵਿਸ਼ਾਲ ਸਿਡਾਨਾ, ਸੰਜੀਵ ਗੁਪਤਾ, ਕਾਲਾ ਮਲਹੋਤਰਾ, ਰਿਤੇਸ਼ ਭੱਟ, ਰਾਜੇਸ਼ ਜੈਨ, ਹਰਵਿੰਦਰ ਸੱਗੂ, ਭਗਵਾਨ ਭੰਗੂ ਤੇ ਭੁਪਿੰਦਰ ਸਿੰਘ ਮੁਰਲੀ ਤੋ ਬਿਨਾ ਗਿਆਨ ਦੇਵ ਬੇਰੀ ਤੇ ਕਮਲ ਵਰਮਾ ਵੀ ਵਿਸ਼ੇਸ਼ ਹਾਜਿਰ ਸਨ।
Get all latest content delivered to your email a few times a month.