ਤਾਜਾ ਖਬਰਾਂ
.
ਪਤੀ ਦੇ ਤਸ਼ੱਦਦ ਦਾ ਸ਼ਿਕਾਰ ਬਣੀ ਛੇ ਬੱਚਿਆਂ ਦੀ ਮਾਂ ਦੀ ਮੌਤ ਦੇ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਤੇ ਯੂਪੀ ਦੇ ਜ਼ਿਲ੍ਹਾ ਸ਼ਾਮਲੀ ਦੇ ਰਹਿਣ ਵਾਲੇ ਸੰਜੇ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸਹਾਰਨਪੁਰ ਵਾਸੀ ਮ੍ਰਿਤਕਾ ਮੈਨਫੁਲ (37) ਦੇ ਭਰਾ ਨੇਤਰਪਾਲ ਨੇ ਦੱਸਿਆ ਉਸ ਦੀ ਛੋਟੀ ਭੈਣ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ । ਮੈਨਫੁਲ ਦਾ ਪਤੀ ਸੰਜੇ ਪਿੰਡ ਧਰੌੜ ਵਿੱਚ ਪੈਂਦੇ ਬੀਆਰ ਭੱਠੇ ਤੇ ਨੌਕਰੀ ਕਰਦਾ ਹੈ। ਨੇਤਰਪਾਲ ਦੇ ਮੁਤਾਬਕ ਉਸਦੀ ਭੈਣ ਦੇ ਕਹਿਣ ਤੇ ਇੱਕ ਠੇਕੇਦਾਰ ਨੇ ਸੰਜੇ ਕੁਮਾਰ ਨੂੰ 20 ਹਜਾਰ ਰੁਪਏ ਦਾ ਕਰਜ਼ਾ ਦਿੱਤਾ ਸੀ। ਠੇਕੇਦਾਰ ਮੈਨਫੁਲ ਕੋਲੋਂ ਪੈਸੇ ਮੰਗ ਰਿਹਾ ਸੀ। 26 ਨਵੰਬਰ ਨੂੰ ਜਦ ਉਸਦੀ ਭੈਣ ਨੇ ਸੰਜੇ ਨੂੰ ਪੈਸੇ ਮੋੜਨ ਲਈ ਆਖਿਆ ਤਾਂ ਉਹ ਬੁਰੀ ਤਰ੍ਹਾਂ ਭੜਕ ਗਿਆ। ਮੁਲਜਮ ਨੇ ਭੱਠੇ ਤੇ ਪਈ ਇੱਟ ਨਾਲ ਉਸਦੇ ਸਿਰ ਵਿੱਚ ਤਾਬੜਤੋੜ ਵਾਰ ਕੀਤੇ । ਗੰਭੀਰ ਰੂਪ ਵਿੱਚ ਫੱਟੜ ਹੋਈ ਔਰਤ ਨੂੰ ਐਸਪੀਐਸ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਨੇਤਰਪਾਲ ਨੇ ਦੱਸਿਆ ਕਿ ਐਸਪੀਐਸ ਹਸਪਤਾਲ ਤੋਂ ਚੰਡੀਗੜ੍ਹ ਹਸਪਤਾਲ ਲਿਜਾਂਦੇ ਸਮੇਂ ਉਸਦੀ ਭੈਣ ਦੀ ਮੌਤ ਹੋ ਗਈ।
Get all latest content delivered to your email a few times a month.