ਤਾਜਾ ਖਬਰਾਂ
.
ਮੁਹਾਲੀ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵੱਲੋਂ ਵਸੀਕਿਆਂ ਦੀ ਰਜਿਸਟਰੀ, ਮੁਖਤਿਆਰਨਾਮਾ ਆਦਿ ਦੀ ਰਜਿਸਟ੍ਰੇਸ਼ਨ ਆਮ ਵਾਂਗ ਕੀਤੀ ਜਾਵੇਗੀ। ਡੀ ਸੀ ਮੁਹਾਲੀ ਵੱਲੋਂ ਲੋਕਾਂ ਨੂੰ ਸ਼ਨੀਵਾਰ ਨੂੰ ਤਹਿਸੀਲ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਜਾਣ ਦੀ ਅਪੀਲ ਵੀ ਕੀਤੀ ਹੈ। ਰੈਵੀਨਿਊ ਡਿਪਾਰਟਮੈਂਟ ਦੇ ਕੰਮਾਂ ਸਬੰਧੀ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ।
ਪਿਛਲੇ ਦੋ ਦਿਨਾਂ ਤੋਂ ਰੈਵੀਨਿਊ ਡਿਪਾਰਟਮੈਂਟ ਦੇ ਅਧਿਕਾਰੀ ਛੁੱਟੀ ਤੇ ਚੱਲ ਰਹੇ ਸਨ ਜਿਸ ਦੇ ਨਾਲ ਲੋਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਅੱਜ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਰੈਵਨਿਊ ਡਿਪਾਰਟਮੈਂਟ ਦੇ ਕੰਮ ਦਫਤਰ ਵਿੱਚ ਕੀਤੇ ਜਾਣਗੇ।
Get all latest content delivered to your email a few times a month.