ਤਾਜਾ ਖਬਰਾਂ
.
ਜਗਰਾਓ(ਹੇਮ ਰਾਜ ਬੱਬਰ)-- ਜਗਰਾਓਂ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੇ ਤੁਰੇ ਜਾਂਦੇ ਰਾਹਗੀਰਾਂ ਨਾਲ ਖੋਹਾਂ ਕਰਨ ਵਾਲੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਤੇ ਹੁਣ ਇਨ੍ਹਾਂ ਤਿੰਨਾ ਦਾ ਰਿਮਾਂਡ ਲੈਂ ਕੇ ਇਨ੍ਹਾਂ ਤੋ ਹੁਣ ਤੱਕ ਦੀਆਂ ਕੀਤੀਆਂ ਖੋਹਾਂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਥਾਣੇਦਾਰ ਰਣਧੀਰ ਸਿੰਘ ਨੂੰ ਇਨ੍ਹਾਂ ਤਿੰਨਾ ਨੌਜ਼ਵਾਨਾਂ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਤਿੰਨੇ ਨੌਜ਼ਵਾਨ ਕੋਠੇ ਰਾਹਲਾਂ ਦੀ ਸੜਕ ਤੇ ਖੋਹਾਂ ਕਰਨ ਲਈ ਤਿਆਰ ਹਨ ਤੇ ਬੀਤੇ ਕਲ ਵੀ ਇਨ੍ਹਾਂ ਨੇ ਇਸੇ ਸੜਕ ਤੇ ਇਕ ਰਾਹਗੀਰ ਨੂੰ ਲੁੱਟਿਆ ਸੀ। ਇਸੇ ਸੂਚਨਾ ਦੇ ਅਧਾਰ ਤੇ ਥਾਣੇਦਾਰ ਰਣਧੀਰ ਸਿੰਘ ਨੇ ਫੌਰਨ ਕਾਰਵਾਈ ਕਰਦਿਆਂ ਇਨ੍ਹਾਂ ਤਿੰਨੇ ਨੌਜ਼ਵਾਨਾਂ ਨੂੰ ਕਾਬੂ ਕੀਤਾ। ਓਨਾ ਇਹ ਵੀ ਦੱਸਿਆ ਕਿ ਕਾਬੂ ਕੀਤੇ ਤਿੰਨੇ ਨੌਜ਼ਵਾਨਾਂ ਵਿੱਚੋ ਇੱਕ ਦੇ ਖਿਲਾਫ ਲੁਧਿਆਣਾ ਦੇ ਇਕ ਥਾਣੇ ਵਿਚ ਪਹਿਲਾਂ ਵੀ ਚੋਰੀ ਤੇ ਖੋਹਾਂ ਦੇ ਮਾਮਲੇ ਦਰਜ ਹਨ। ਇਸਦੇ ਨਾਲ ਹੀ ਅਗਲੀ ਕਾਰਵਾਈ ਦੌਰਾਨ ਇਨ੍ਹਾਂ ਤੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋਂ ਇਨ੍ਹਾਂ ਦੁਆਰਾ ਹੁਣ ਤੱਕ ਦੀਆਂ ਕੀਤੀਆਂ ਖੋਹਾਂ ਦੇ ਕੇਸ ਹੱਲ ਕੀਤੇ ਜਾ ਸਕਣ। ਇਸ ਮੌਕੇ ਥਾਣੇਦਾਰ ਰਣਧੀਰ ਸਿੰਘ,ਮੁਨਸ਼ੀ ਰਣਜੀਤ ਸਿੰਘ,ਜਤਿੰਦਰ ਸਿੰਘ ਤੇ ਸਿਪਾਹੀ ਬੂਟਾ ਸਿੰਘ ਵੀ ਹਾਜਿਰ ਸਨ।
Get all latest content delivered to your email a few times a month.