ਤਾਜਾ ਖਬਰਾਂ
.
ਪਾਕਿਸਤਾਨ 'ਚ ਅਗਲੇ ਸਾਲ ਫਰਵਰੀ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਹੋਵੇਗੀ ਜਾਂ ਨਹੀਂ ਇਸ 'ਤੇ ਫੈਸਲਾ ਭਲਕੇ ਲਿਆ ਜਾਵੇਗਾ। ਇਸ ਦੇ ਲਈ ਆਈਸੀਸੀ ਨੇ ਦੁਬਈ 'ਚ ਬੋਰਡ ਦੇ ਸਾਰੇ ਮੈਂਬਰਾਂ ਦੀ ਬੈਠਕ ਬੁਲਾਈ ਸੀ ਪਰ ਕੋਈ ਫੈਸਲਾ ਨਾ ਹੋਣ ਕਾਰਨ ਬੈਠਕ ਮੁਲਤਵੀ ਕਰ ਦਿੱਤੀ ਗਈ। ਹੁਣ ਸ਼ਨੀਵਾਰ ਨੂੰ ਬੈਠਕ ਹੋਵੇਗੀ।
ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਮੰਨਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਵਾਂਗ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ 'ਤੇ ਹੀ ਹੋਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪਹਿਲਾਂ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਕਰਵਾਉਣ ਅਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ (ਪੀਸੀਬੀ) ਨੇ ਹਾਈਬ੍ਰਿਡ ਮਾਡਲ ਲਈ ਵੀ ਇਨਕਾਰ ਕਰ ਦਿੱਤਾ।
ਆਈਸੀਸੀ ਮੀਟਿੰਗ ਵਿੱਚ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਦੇ ਸਕਦਾ ਹੈ, ਜੇਕਰ ਪੀਸੀਬੀ ਇਸ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਹ ਹੋਸਟਿੰਗ ਅਧਿਕਾਰ ਗੁਆ ਸਕਦਾ ਹੈ। ਭਾਰਤ 'ਤੇ ਪਾਕਿਸਤਾਨ ਜਾ ਕੇ ਖੇਡਣ ਲਈ ਦਬਾਅ ਪਾਉਣ ਦੀ ਸੰਭਾਵਨਾ ਘੱਟ ਹੈ। 2008 ਵਿੱਚ ਮੁੰਬਈ ਹਮਲਿਆਂ ਤੋਂ ਬਾਅਦ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਹੈ।
Get all latest content delivered to your email a few times a month.