IMG-LOGO
ਹੋਮ ਰਾਸ਼ਟਰੀ: ਵੱਡੀ ਖ਼ਬਰ# ਮਹਾਰਾਸ਼ਟਰ 'ਚ ਬਾਈਕ ਸਵਾਰ ਨੂੰ ਬਚਾਉੰਦੇ-ਬਚਾਉਂਦੇ ਪਲਟੀ ਬੱਸ,...

ਵੱਡੀ ਖ਼ਬਰ# ਮਹਾਰਾਸ਼ਟਰ 'ਚ ਬਾਈਕ ਸਵਾਰ ਨੂੰ ਬਚਾਉੰਦੇ-ਬਚਾਉਂਦੇ ਪਲਟੀ ਬੱਸ, 12 ਲੋਕਾਂ ਦੀ ਮੌਤ+ 16 ਜ਼ਖਮੀ

Admin User - Nov 29, 2024 03:39 PM
IMG

.

ਮਹਾਰਾਸ਼ਟਰ- ਮਹਾਰਾਸ਼ਟਰ ਦੇ ਗੋਦੀਨਯਾ ਵਿੱਚ ਇਸ ਸਮੇਂ ਦੀ ਵੱਡੀ ਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।, ਜਿਥੇ ਅੱਜ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਬੱਸ ਹਾਦਸੇ ਵਿੱਚ 12 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 16 ਯਾਤਰੀ ਜ਼ਖਮੀ ਹੋਏ ਹਨ। ਮਹਾਰਾਸ਼ਟਰ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਸ਼ਿਵਸ਼ਾਹੀ ਬੱਸ (ਐਮ.ਐਚ. 09 ਈ. ਐਮ. 1273) ਭੰਡਾਰਾ ਤੋਂ ਗੋਦੀਆਣਾ ਆ ਰਹੀ ਸੀ। ਇਹ ਹਾਦਸਾ ਗੋਂਡੀਆ ਤੋਂ 30 ਕਿਲੋਮੀਟਰ ਪਹਿਲਾਂ ਖਜਰੀ ਪਿੰਡ ਨੇੜੇ ਵਾਪਰਿਆ।

ਲੋਕਾਂ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਵਾਪਰੀ। ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਚਾਲਕ ਕੰਟਰੋਲ ਗੁਆ ਬੈਠਾ ਅਤੇ ਸੜਕ ਕਿਨਾਰੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਖਾਦਸਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦੇਵੇਂਦਰ ਫੜਨਵੀਸ ਨੇ ਵੀ ਮ੍ਰਿਤਕਾਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਗੋਂਡੀਆ ਕਲੈਕਟਰ ਨੂੰ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਜ਼ਖਮੀਆਂ ਨੂੰ ਨਾਗਪੁਰ ਰੈਫਰ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.