ਤਾਜਾ ਖਬਰਾਂ
.
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨਿਰਮਾਤਾ ਰਾਜ ਕੁੰਦਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਸਾਂਤਾ ਕਰੂਜ਼ ਸਥਿਤ ਅਭਿਨੇਤਰੀ ਦੇ ਘਰ 'ਤੇ ਕੀਤੀ ਗਈ। ਈਡੀ ਦੇ ਅਧਿਕਾਰੀ 29 ਨਵੰਬਰ ਨੂੰ ਸਵੇਰੇ 6 ਵਜੇ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੇ। ਇਹ ਛਾਪੇਮਾਰੀ ਅਸ਼ਲੀਲਤਾ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਹਾਲਾਂਕਿ, ਸਿਰਫ ਰਾਜ ਕੁੰਦਰਾ ਹੀ ਨਹੀਂ ਬਲਕਿ ਪੋਰਨੋਗ੍ਰਾਫੀ ਮਾਮਲੇ ਨਾਲ ਜੁੜੇ ਕਈ ਲੋਕਾਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਪੋਰਨੋਗ੍ਰਾਫੀ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Get all latest content delivered to your email a few times a month.