ਤਾਜਾ ਖਬਰਾਂ
.
ਹਰਿਆਣਾ ਦੇ ਮੁੰਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵੀਰਵਾਰ ਨੂੰ ਹਿਸਾਰ ਦੇ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ, ਅਗਰੋਹਾ ਵਿਚ 4 ਏਕੜ ਵਿਚ ਬਣੇ ਖੇਡ ਪਰਿਸਰ ਅਤੇ ਕੰਨਿਆ ਹੋਸਟਲ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਮਹਾਰਾਜਾ ਅਗਰਸੇਨ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਕਾਲਜ ਮਹਾਰਾਜਾ ਅਗਰਸੇਨ ਜੀ ਦੇ ਮਨੁੱਖ ਸੇਵਾ ਦੇ ਮੁਹਿੰਮ ਨੂੰ ਲਗਾਾਤਾਰ ਜਾਰੀ ਰੱਖਗੇਾ। ਸ੍ਰੀ ਓਪੀ ਜਿੰਦਲ ਨੈ ਜੋ ਪੌਧਾ ਲਗਾਇਆ ਸੀ, ਉਹ ਅੱਜ ਵੱਧ ਪੇੜ ਬਣ ਗਿਆ ਹੈ, ਇਹ ਸਾਡੇ ਲਈ ਮਾਣ ਦੀ ਗੱਲ ਹੈ। ਇਹ ਮੈਡੀਕਲ ਕਾਲਜ ਹਰ ਵਿਅਕਤੀ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਸਾਡੇ ਟੀਚੇ ਨੂੰ ਪੂਰਾ ਕਰਨ ਵਿਚ ਮਹਤੱਵਪੂਰਨ ਯੋਗਦਾਨ ਦੇ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੈਡੀਕਲ ਕਾਲਜ ਵਿਚ ਇਹ ਦੋ ਨਵੀਂ ਸਹੂਲਤਾਂ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਰਹੇਗਾ। ਖੇਡ ਪਰਿਸਰ ਵਿਚ 3 ਮਲਟੀ ਪਰਪਜ ਹਾਲ, ਸਵੀਮਿੰਗ ਪੂਲ, ਇਕ ਜਿਮ, ਯੋਗਾ ਰੂਮ ਤੇ ਰੇਸਟੋਰੇਂਟ ਬਣਾਏ ਗਏ ਹਨ। ਇਸ ''ਤੇ 10 ਕਰੋੜ ਰੁਪਏ ਦੀ ਲਾਗਤ ਆਈ ਹੈ। 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਣੇ ਹੋਸਟਲ ਵਿਚ 54 ਕਮਰੇ ਬਣਾਏ ਗਏ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਉਪਲਬਧ ਹੋੋਵੇਗੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸੰਸਥਾਨ ਨੂੰ ਆਪਣੇ ਏਛਿੱਕ ਕੋਸ਼ ਤੋਂ 31 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਅਗਰੋਹਾ ਦੇ ਪੁਰਾਤਾਤਵਿਕ ਸਥਾਨ ਦੀ ਖੁਦਾਈ ਦੀ ਮੰਜੂਰੀ ਦਿੱਤੀ ਹੈ। ਇਸ ਨਾਲ ਅਗਰੋਹਾ ਦੀ ਪੁਰਾਣੀ ਵਿਰਾਸਤ ਦੇ ਜਲਦੀ ਹੀ ਉਜਾਗਰ ਹੋਣ ਦੀ ਉਮੀਦ ਜਗੀ ਹੈ। ਇਸ ਮਹਾਨ ਵਿਰਾਸਤ ਨੂੰ ਰਾਖੀਗੜੀ ਦੀ ਤਰਜ 'ਤੇ ਸਰੰਖਤ ਕਰਣਗੇ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਨੇ ਹਰਿਆਣਾ ਦੀ ਧਰਤੀ ਤੋਂ ਇਕ ਰੁਪਇਆ-ਇਕ ਇੱਟ ਦਾ ਸਿਦਾਂਤ ਦੇ ਕੇ ਸਮਾਜਵਾਦ ਅਤੇ ਗਣਤੰਤਰ ਨੂੰ ਸਾਕਾਰ ਕੀਤਾ। ਅੱਜ ਜਦੋਂ ਅਸੀਂ ਆਪਣੇ ਗਣਤੰਤਰ ਦਾ ਅੰਮ੍ਰਿਤ ਮਹੋਸਤਵ ਮਨਾ ਰਹੇ ਹਨ, ਤਾਂ ਅਗਰੋਹਾ ਗਣਤੰਤਰ 'ਤੇ ਸਾਨੂੰ ਵਿਸ਼ੇਸ਼ ਮਾਣ ਹੈ। ਮਹਾਰਾਜਾ ਅਗਰਸੇਨ ਦਾ ਇਹ ਗਣਤੰਤਰ ਮੌਜੂਦਾ ਸਮੇਂ ਵਿਚ ਦੁਨੀਆ ਦੇ ਸੱਭ ਤੋਂ ਵੱਡੇ ਗਣਤੰਤਰ ਭਾਰਤ ਦੀ ਨੀਂਹ ਹੈ। ਹਰਿਆਣਾ ਸਰਕਾਰ ਨੇ ਮਹਾਰਾਜਾ ਅਗਰਸੇਨ ਦੀ ਸਿਖਿਆਾਂਵਾਂ ਅਤੇ ਸਿਦਾਂਤਾਂ ਨੂੰ ਯਾਦ ਰੱਖਦੇ ਹੋਏ ਹਿਸਾਰ ਹਵਾਈ ਅੱਡੇ ਦਾ ਨਾਂਅ ਮਹਾਰਾਜਾ ਅਗਰਸੇਨ ੧ੀ ਦੇ ਨਾਂਅ 'ਤੇ ਰੱਖਿਆ ਹੈ। ਏਅਰਪੋਰਟ ਦਾ ਕੰਮ ਆਖੀਰੀ ਪੜਾਅ ਵਿਚ ਚੱਲ ਰਿਹਾ ਹੈ, ਇਸ ਦਾ ਜਲਦੀ ਉਦਘਾਟਨ ਕੀਤਾ ਜਾਵੇਗਾ। ਇਸ ਨਾਲ ਹਰਿਆਣਾ, ਪੰਜਾਬ ਅਤੇ ਰਾਜਸਤਾਨ ਨੂੰ ਲਾਭ ਹੋਵੇਗਾ। ਏਅਰਪੋਰਟ ਦੇ ਬਨਣ ਨਾਲ ਇਹ ਖੇਤਰ ਇੰਡਸਟਰੀ ਜੋਨ ਕੋਰੀਡੋਰ ਵਜੋ ਵਿਕਸਿਤ ਹੋਵੇਗਾ, ਜਿਸ ਨਾਲ ਲੋਕਾਂ ਨੂੰ ਲਾਭ ਮਿਲੇਗਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਮੈਡੀਕਲ ਹੱਬ ਬਨਾਉਣ ਦਾ ਵਿਜਨ ਰੱਖਿਆ ਹੈ। ਉਨ੍ਹਾਂ ਦੇ ਇਸ ਵਿਜਨ ਨੂੰ ਸਾਕਾਰ ਕਰਨ ਲਈ ਹਰਿਆਣਾ ਲਗਾਤਾਰ ਮੈਡੀਕਲ ਇੰਫ੍ਰਾਸਟਕਚਰ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰ ਰਹੀ ਹੈ। ਇਸ ਸਮੇਂ ਸੂਬੇ ਵਿਚ ਮੈਡੀਕਲ ਕਾਲਜ ਦੀ ਗਿਣਤੀ 15 ਹੋ ਗਈ ਹੈ। ਇੰਨ੍ਹਾਂ ਵਿੱਚੋਂ 9 ਮੈਡੀਕਲ ਕਾਲਜ ਮੌਜੂਦਾ ਸੂਬਾ ਸਰਕਾਰ ਦੇ ਕਾਰਜਕਾਲ ਵਿਚ ਖੁੱਲੇ ਹਨ ਅਤੇ 9 ਨਿਰਮਾਣਧੀਨ ਹਨ। ਇਸ ਤੋਂ ਇਲਾਵਾ, 9 ਜਿਲ੍ਹਾ ਫਤਿਹਾਬਾਦ, ਚਰਖੀ ਦਾਦਰੀ ਅਤੇ ਪਲਵਲ ਵਿਚ ਮੈਡੀਕਲ ਕਾਲਜਾਂ ਲਈ ਜਮੀਨ ਦਾ ਚੋਣ ਕਮ ਲਿਆ ਗਿਆ ਹੈ। ਜਲਦੀ ਹੀ ਇਸ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਸੂਬੇ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ ਵੱਧ ਕੇ 27 ਹੋ ਜਾਵੇਗੀ। ਇਸ ਨਾਲ ਐਮਬੀਬੀਐਸ ਦੀ ਸੀਟਾਂ ਵੱਧ ਦੇ 3,485 ਹੋ ਜਾਣਗੀਆਂ। ਇਸ ਤੋਂ ਇਲਾਵਾ, ਬਾਡਸਾ, ਜਿਲ੍ਹਾ ਝੱਜਰ ਵਿਚ ਕੌਮੀ ਕੈਂਸਰ ਸੰਸਥਾਨ ਖੋਲਿਆ ਗਿਆ ਹੈ। ਮਾਜਰਾ, ਜਿਲ੍ਹਾ ਰਿਵਾੜੀ ਵਿਚ ਏਮਸ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੈਰਾਮੈਡੀਕਲ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਕਰਨਾਲ ਵਿਚ ਨਰਸਿੰਗ ਕਾਲਜ ਤੇ ਫਿਜੀਓਥੈਰੇਪੀ ਕਾਲਜ ਖੋਲੇ ਗਏ ਹਨ। ਸਫੀਦੋ ਵਿਚ ਵੀ ਇਕ ਨਰਸਿੰਗ ਕਾਲਜ ਖੋਲਿਆ ਗਿਆ ਹੈ। ਜਿਲ੍ਹਾ ਫਰੀਦਾਬਾਦ, ਪੰਚਕੂਲਾ, ਕੈਥਲ, ਕੁਰੂਕਸ਼ੇਤਰ ਤੇ ਰਿਵਾੜੀ ਵਿਚ ਸਰਕਾਰੀ ਨਰਸਿੰਗ ਕਾਲਜ ਖੋਲੇ ਜਾ ਰਹੇ ਹਨ।
ਹਰਿਆਣਾ ਸਰਕਾਰ ਹੈਲਦੀ ਇੰਡੀਆ ਬਨਾਉਣ ਦੀ ਦਿਸ਼ਸ਼ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ। ਫਿੱਟ ਇੰਡੀਆ ਮੂਵਮੈਂਟ ਨੂੰ ਸਫਲ ਬਨਾਉਣ ਲਈ ਸੰਕਲਪਬੱਧ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਡਨੀ ਰੋਗੀਆਂ ਨੂੰ ਸਾਰੀ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਮੁਫਤ ਡਾਇਲਸਿਸ ਦੀ ਸੇਵਾਵਾਂ ਪਿਛਲੀ 18 ਅਕਤੂਬਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ, 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਲਈ ਆਯੂ ਸ਼ਮਾਨ ਭਾਰਤ ਯੋਜਨਾ ਤਹਿਤ 10 ਲੱਖ ਰੁਪਏ ਸਾਲਾਨਾ ਦੀ ਮੁਫਤ ਇਲਾਜ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਉਪਚਾਰ ਲਈ ਚਿਰਾਯੂ ਆਯੂ ਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿਚ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਦਾ ਸਿਹਤ ਕਵਰ ਮਿਲ ਰਿਹਾ ਹੈ। ਹੁਣ ਇਸ ਵਿਚ 3 ਲੱਖ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰ ਵੀ ਸ਼ਾਮਿਲ ਕੀਤੇ ਗਏ ਹਨ। ਹੁਣ ਤਕ ਸੂਬੇ ਵਿਚ ਕੁੱਲ 1 ਕਰੋੜ 19 ਲੱਖ ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ। ਇਸ ਯੋਜਨਾ ਵਿਚ ਸੂਬੇ ਵਿਚ 11 ਲੱਖ 65 ਹਜਾਰ ਮੀਰਜਾਂ ਦੇ ਇਲਾਜ ਲਈ 1,477 ਕਰੋੜ ਰੁਪਏ ਦੇ ਕਲੇਮ ਦਿੱਤੇ ਜਾ ਚੁੱਕੇ ਹਨ। ਹਰਿਆਣਾ ਦੇਸ਼ ਦਾ ਪਹਿਲਾਂ ਸੂਬਾ ਹੈ, ਜਿੱਥੇ ਹੈਪੀਟਾਈਟਸ ਸੀ ਤੇ ਬੀ ਦੀ ਦਵਾਈਆਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸੂਬਾ ਵਾਸੀਆਂ ਨੂੰ ਸਮੇਂ 'ਤੇ ਉਪਚਾਰ ਲਈ 635 ਅ੍ਹੈਬੂਲੈਂਸ ਹਰ ਸਮੇਂ ਉਪਲਬਧ ਹਨ।
ਪ੍ਰੋਗ੍ਰਾਮ ਵਿਚ ਕੈਬੀਨੇਟ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਦੇ ਸਿਦਾਂਤਾਂ 'ਤੇ ਚਲਦੇ ਹੋਏ ਹਰਿਆਣਾ ਸਰਕਾਰ ਸਿਹਤ ਦੇ ਖੇਤਰ ਵਿਚ ਬਿਤਹਰੀਨ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਯੂਸ਼ਮਾਨ ਯੋਜਨਾ ਰਾਹੀਂ ਹਰ ਵਿਅਕਤੀ ਨੂੰ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।
ਇਸ ਤੋਂ ਪਹਿਲਾਂ, ਵਿਧਾਇਕਾਂ ਸ੍ਰੀਮਤੀ ਸਾਵਿੱਤਰੀ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਲਗਾਤਾਰ ਪ੍ਰਗਤੀ ਦੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਯੋਜਨਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਰਕਾਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਤੇਜੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਦੇ ਖੇਤਰ ਵਿਚ ਅਗਰੋਹਾ ਮੈਡੀਕਲ ਕਾਲਜ ਵਿਚ ਨਵੇਂ ਮੁਕਾਮ ਸਥਾਪਿਤ ਕੀਤੇ ਹਨ।
ਪ੍ਰੋਗ੍ਰਾਮ ਵਿਚ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਸਾਬਕਾਾ ਰਾਜਸਭਾ ਸਾਂਸਦ ਜਨਰਲ ਡੀਪੀ ਵੱਤਸ, ਸਾਬਕਾ ਮੰਤਰੀ ਅਨੁਪ ਧਾਨਕ, ਹਿਸਾਰ ਦੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।
Get all latest content delivered to your email a few times a month.