ਤਾਜਾ ਖਬਰਾਂ
.
ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕਿਰਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਕਿ ਸੂਬੇ ਦੀ ਸਾਰੀ ਫੈਕਟਰੀਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਯਕੀਨੀ ਕੀਤਾ ਜਾਵੇ। ਉਨ੍ਹਾਂ ਨੇ ਕਿਰਤ ਕਾਨੂੰਨਾਂ ਦਾ ਉਲੰਘਣ ਕਿਸ ਵੀ ਰੂਪ ਵਿਚ ਮੰਜੂਰ ਨਾ ਹੋਣ ਦੀ ਗੱਲ ਕਹੀ ਅਤੇ ਨਿਰਦੇਸ਼ ਦਿੱਤੇ ਕਿ ਜੋ ਫੈਕਟਰੀਆਂ ਕਿਰਤ ਕਾਨੂੰਨਾਂ ਦਾ ਪਾਲਣ ਨਹੀਂ ਕਰ ਰਹੀਆਂ ਹਨ, ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਕਰਨ ਨੁੰ ਕਿਹਾ ਕਿ ਮਜਦੂਰਾਂ ਦੇ ਅਧਿਕਾਰਾਂ ਦਾ ਸਨਮਾਨ ਹੋਵੇ ਅਤੇ ਸਾਰੇ ਕਿਰਤ ਐਕਟਾਂ ਅਤੇ ਉੱਪ ਨਿਯਮਾਂ ਦਾ ਪ੍ਰਭਾਵੀ ਪਾਲਣ ਹੋਵੇ। ਇਸ ਤੋਂ ਇਲਾਵਾ, ਸਾਰੇ ਨਿਰੀਖਣਾਂ ਅਤੇ ਗਤੀਵਿਧੀਆਂ ਦਾ ਵਿਸਥਾਰ ਰਿਕਾਰਡ ਰੱਖਿਆ ਜਾਵੇ।
ਕਿਰਤ ਮੰਤਰੀ ਨੇ ਮਜਦੂਰਾਂ ਦੇ ਸਿਹਤ ਬੀਮਾ ਅਤੇ ਸਿਹਤ ਸਬੰਧਿਤ ਸਹੂਲਤਾਂ 'ਤੇ ਵੀ ਚਰਚਾ ਕੀਤੀ। ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਰਜਿਸਟਰਡ ਮਜਦੂਰਾਂ ਨੂੰ ਉਨ੍ਹਾਂ ਦੀ ਜਰੂਰਤਾਂ ਅਨੁਰੂਪ ਸਿਹਤ ਸੇਵਾਵਾਂ ਪ੍ਰਪਾਤ ਹੋਣ ਅਤੇ ਜੋ ਮਜਦੂਰ ਹੁਣ ਤਕ ਰਜਿਸਟਰਡ ਨਹੀਂ ਹਨ, ਉਨ੍ਹਾਂ ਨੂੰ ਵੀ ਸਿਹਤ ਸੇਵਾਵਾਂ ਦੇ ਘੇਰੇ ਵਿਚ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ।
ਸ੍ਰੀ ਵਿਜ ਨੇ ਕਿਹਾ ਕਿ ਮਜਦੂਰਾਂ ਦੀ ਸੁਰੱਖਿਆ ਅਤੇ ਸਿਹਤ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਨਾਲ ਤਾਲਮੇਲ ਕਰ ਪੈਂਡਿੰਗ ਭੁਗਤਾਨ ਜਲਦੀ ਨਿਪਟਾਏ ਜਾਣਗੇ, ਤਾਂ ਜੋ ਮਜਦੂਰਾਂ ਦੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਦਯੋਗਿਕ ਸੰਸਥਾਨਾਂ ਤੋਂ ਇਹ ਯਕੀਨੀ ਕਰਾਇਆ ਜਾਵੇ ਕਿ ਕਿਰਤ ਕਾਨੂੰਨਾਂ ਅਤੇ ਮਜਦੂਰ ਸਹੂਲਤਾਂ ਨਾਲ ਸਬੰਧਿਤ ਜਾਣਕਾਰੀ ਨੋਟਿਸ ਬੋਰਡ 'ਤੇ ਪ੍ਰਦਰਸ਼ਿਤ ਕੀਤੀ ਜਾਵੇ, ਤਾਂ ਜੋ ਮਜਦੂਰ ਆਪਣੇ ਅਧਿਕਾਰਾਂ ਅਤੇ ਉਪਲਬਧ ਸਹੁਲਤਾਂ ਦੇ ਬਾਰੇ ਜਾਗਰੁਕ ਹੋ ਸਕਣ।
ਇਸ ਮੀਟਿੰਗ ਵਿਚ ਕਿਰਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਕਿਰਤ ਕਮਿਸ਼ਨਰ ਮਨੀ ਰਾਮ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
Get all latest content delivered to your email a few times a month.