IMG-LOGO
ਹੋਮ ਹਰਿਆਣਾ: ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਨਸ਼ਾ ਵਿਰੋਧੀ ਮੁਹਿੰਮਾਂ ਦੀ...

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਨਸ਼ਾ ਵਿਰੋਧੀ ਮੁਹਿੰਮਾਂ ਦੀ ਪ੍ਰਗਤੀ ਦੀ ਸਮੀਖਿਆ

Admin User - Nov 29, 2024 09:31 AM
IMG

.

ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਇੱਥੇ 9ਵੀਂ ਨਾਰਕੋ ਤਾਲਮੇਲ (ਐਮਸੀਓਆਰਡੀ) ਦੀ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕੀਤੀ। ਕਾਨੂੰਨ ਬਦਲਾਅ, ਸਿਹਤ, ਸਿਖਿਆ ਅਤੇ ਸਮਾਜ ਭਲਾਈ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੋਈ ਇਸ ਮੀਟਿੰਗ ਵਿਚ ਸੂਬੇ ਵਿਚ ਨਸ਼ੀਲੀ ਦਵਾਈਆਂ ਦੇ ਗਲਤ ਵਰਤੋ ਅਤੇ ਤਸਕਰਾਂ ਦੇ ਖਤਰੇ ਨਾਲ ਨਜਿਠਣ ਲਈ ਚਲਾਈ ਜਾ ਰਹੀ ਮੁਹਿੰਮਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਭਾਵੀ ਰਣਨੀਤੀਆਂ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ। ਮੀਟਿੰਗ ਵਿਚ ਏਨਫੋਰਸਮੈਂਟ, ਮੁੜ ਵਸੇਬਾ ਅਤੇ ਜਾਗਰੁਕਤਾ ਯਤਨਾਂ ਦੇ ਸੁਮੇਲ ਨਾਲ ਨਸ਼ੀਲੀ ਦਵਾਈਆਂ ਨਾਲ ਜੁੜੇ ਮੁਦਿਆਂ ਨਾਲ ਨਜਿਠਣ ਲਈ ਹਰਿਆਣਾ ਦੇ ਸਮੂਚੇ ਦ੍ਰਿਸ਼ਟੀਕੋਣ 'ਤੇ ਜੋਰ ਦਿੱਤਾ ਗਿਆ। 

ਮੁੱਖ ਸਕੱਤਰ ਨੇ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਦੀ ਦਿਸ਼ਾ ਵਿਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ ਨਸ਼ੀਲੀ ਦਵਾਈਆਂ ਦੀ ਤਸਕਰੀ ਦੀ ਚਨੌਤੀਆਂ ਨਾਲ ਨਜਿਠਣ ਲਈ ਵਿਜੀਲੈਂਸ, ਅੰਤਰ-ਵਿਭਾਗ ਦਾ ਤਾਲਮੇਲ ਅਤੇ ਤਕਨਾਲੋਜੀ ਦੀ ਵਰਤੋ ਦੀ ਜਰੂਰਤ 'ਤੇ ਜੋਰ ਦਿੱਤਾ ।  ਡਾ. ਜੋਸ਼ੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੇ ਨਸ਼ਾ ਮੁਕਤ ਹਰਿਆਣਾ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਇਕ ਪਖਵਾੜੇ ਤਕ ਚੱਲਣ ਵਾਲੇ ਮੁਹਿੰਮ ਦੀ ਸ਼ੁਰੂਆਤ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾ ਸਿਰਫ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਸਗੋ ਵਿਦਿਅਕ ਸੰਸਥਾਨਾਂ ਦੇ ਬਾਹਰ ਵੀ ਨੌਜੁਆਨਾਂ ਨੂੰ ਨਸ਼ੀਲੀ ਪਦਾਰਥਾਂ ਦੇ ਸੇਵਨ ਦੇ ਖਤਰਿਆਂ ਦੇ ਬਾਰੇ ਵਿਚ ਜਾਗਰੁਕ ਕਰਨ ਲਈ ਪ੍ਰਦਰਸ਼ਨੀਆਂ ਅਤੇ ਜਾਗਰੁਕਤਾ ਪ੍ਰੋਗ੍ਰਾਮ ਪ੍ਰਬੰਧਿਤ ਕਰਨਦਾ ਸੁਝਾਅ ਦਿੱਤਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਪਹਿਲਾਂ ਨੂੰ ਫੇਸਬੁੱਕ, ਯੂਟਿਯੂਬ ਅਤੇ ਐਕਸ (ਪਹਿਲਾਂ ਤੋਂ ਟਵੀਟਰ) ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜੀਨਾਲ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਤਕ ਇਨ੍ਹਾਂ ਦੀ ਪਹੁੰਚ ਅਤੇ ਜੁੜਾਵ ਹੋ ਸਕੇ।

ਵੀਡੀਓ ਕਾਨਫ੍ਰੈਂਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਵਿਚ ਮੁੱਖ ਸਕੱਤਰ ਨੇ ਸਥਾਨਕ ਐਸਡੀਐਮ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਦੇ ਨਿਯਮਤ ਨਿਰੀਖਣ ਦੀ ਜਰੂਰਤ 'ਤੇ ਜੋਰ ਦਿੱਤਾ। ਉਨ੍ਹਾਂ ਨੇ ਮਾਨਕਾਂ ਦਾ ਪਾਲਣ ਯਕੀਨੀ ਕਰਨ ਅਤੇ ਇੰਨ੍ਹਾਂ ਕੇਂਦਰਾਂ ਦੇ ਸੰਚਾਲਨ ਵਿਚ ਜਵਾਬਦੇਹੀ ਵਿਚ ਸੁਧਾਰ ਲਈ, ਅਧਿਕਾਰੀਆਂ ਨੁੰ 10 ਦਿਨਾਂ ਦੇ ਅੰਦਰ ਵਿਸਤਾਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਡਾ. ਜੋਸ਼ੀ ਨੇ ਨਸ਼ਾ ਮੁਕਤ ਪ੍ਰੋਗ੍ਰਾਮਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਵਿਅਕਤੀਆਂ ਦੇ ਪੁਨਰਵਾਸ ਦੇ ਮਹਤੱਵ 'ਤੇ ਵੀ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੌਸ਼ਲ ਵਿਕਾਸ ਅਤੇ ਰੁ੧ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਕ ਸਮਰਪਿਤ ਸੈਲ ਬਣਾਇਆ ਜਾਵੇ ਤਾਂ ਜੋ ਇਹ ਲੋਕ ਫਿਰ ਤੋਂ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਸਕਾਰਾਤਮਕ ਜੀਵਨ ਜੀ ਸਕਣ।

 ਹਰਿਆਣਾ ਰਾਜ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ ਦੇ ਮਹਾਨਿਦੇਸ਼ਕ ਸ੍ਰੀ ਓ ਪੀ ਸਿੰਘ ਨੇ ਐਨਡੀਪੀਐਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਹਰਿਆਣਾ ਦੀ ਲੜਾਈ ਵਿਚ ਹਾਸਲ ਹੋਈ ਮਹਤੱਵਪੂਰਨ ਪ੍ਰਗਤੀ ਦਾ ਜਿਕਰ ਕਰਦੇ ਹੋਏ ਦਸਿਆ ਕਿ ਸੂਬੇ ਵਿਚ ਜਨਵਰੀ ਤੋਂ ਨਵੰਬਰ, 2024 ਤਕ 3005 ਮਾਮਲੇ ਦਰਜ ਕੀਤੇ ਗਏ ਅਤੇ 4523 ਵਿਅਕਤੀਆਂ ਦੀ ਗਿਰਫਤਾਰੀ ਕੀਤੀ ਗਈ। ਇੰਨ੍ਹਾਂ ਵਿੱਚੋਂ 819 ਲੋਕ ਵਪਾਰਕ ਗਿਣਤੀ ਵਿਚ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ੀ ਸਨ।

ਇਸ ਗਹਿਨ ਕਾਰਵਾਈ ਦੇ ਫਲਸਰੂਪ ਐਨਡੀਪੀਐਸ ਮਾਮਲਿਆਂ ਦੇ ਦੋਸ਼ ਸਾਬਤ ਦਰ ਵਿਚ ਵੀ ਵਰਨਣਯੋਗ ਸੁਧਾਰ ਹੋਇਆ ਅਤੇ ਇਸ ਸਾਲ 428 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਇਹ ਕਾਨੂੰਨੀ ਜਵਾਬਦੇਹੀ ਯਕੀਲੀ ਕਰਨ ਦੀ ਦਿਸ਼ਾ ਵਿਚ ਇਕ ਵੱਡੀ ਉਪਲਬਧੀ ਹੈ। ਇਸ ਤੋਂ ਇਲਾਵਾ, 27 ਕਿਲੋ ਹੀਰੋਇਨ , 265 ਕਿਲੋ ਚਰਸ, 8520 ਕਿਲੋ ਗਾਂਜਾ ਅਤੇ 10 ਲੱਖ ਤੋਂ ਵੱਧ ਫਾਰਮਾਸੂਟੀਕਲ ਡਰੱਗ ਵੀ ਜਬਤ ਕੀਤੀ ਗਈ। ਇਸ ਤੋਂ ਇਲਾਵਾ, ਨਸ਼ੀਲੇ ਪਦਾਰਥ ਦੇ ਤਸਕਰਾਂ ਨਾਲ ਜੁੜਿਆ 52.72 ਕਰੋੜ ਰੁਪਏ ਦੀ ਸੰਪਤੀ ਜਬਤ ਕੀਤੀ ਗਈ, ਜਿਸ ਨਾਲ ਨਸ਼ੀਲੇ ਪਦਾਰਥ ਦੇ ਨੈਟਵਰਕ ਨੂੰ ਜਬਤਦਸਤ ਮਾਲੀ ਝਟਕਾ ਲਗਿਆ ਹੈ।  ਹਰਿਆਣਾ ਉਦੈ ਪਹਿਲ ਤਹਿਤ 2495 ਤੋਂ ਵੱਧ ਨਸ਼ਾ ਵਿਰੋਧੀ ਜਾਗਰੁਕਤਾ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ, ਜਿਨ੍ਹਾਂ ਵਿਚ 16.43 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਸ਼ੀਲੀ ਦਵਾਈਆਂ ਦੀ ਲੱਤ ਦੇ ਖਤਰਿਆਂ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਅਤੇ ਇਸ ਵਿਚ ਕੰਮਿਊਨਿਟੀ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਾਇਟ ਐਂਡ ਸਾਊਂਡ ਸ਼ੌਅ ਰਾਮ ਗੁਰੂਕੁੱਲ ਗਮਨ ਵਰਗੇ ਅਨੋਖੇ ਅਤੇ ਪ੍ਰਭਾਵਸ਼ਾਲੀ ਮੁਹਿੰਮ ਚਲਾਏ ਗਏ। ਜਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਵਾਰਡਾਂ, ਪੰਚਾਇਤਾਂ ਅਤੇ ਪਿੰਡਾਂ ਨੁੰ ਪ੍ਰੋਤਸਾਹਨ ਦੇਣ ਲਈ ਚੁੱਕੇ ਗਏ ਸਰਗਰਮ ਕਦਮਾਂ ਤੋਂ ਨਸ਼ਾ ਵਿਰੋਧੀ ਯਤਨਾਂ ਵਿਚ ਜਮੀਨੀ ਪੱਧਰ 'ਤੇ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਿਆ। 

ਇਸ ਤੋਂ ਇਲਾਵਾ, ਰਾਜ ਦੀ ਪ੍ਰਹਿਰੀ ਪਹਿਲ ਰਾਹੀਂ ਨਸ਼ਾ ਕਰਨ ਵਾਲੇ 7523 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਅਤੇ 572 ਨੂੰ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪੇਸ਼ੇਵਰ ਨਸ਼ਾ ਮੁਕਤੀ ਸਹਾਇਤਾ ਲਈ ਨਿਰਦੇਸ਼ਿਤ ਕੀਤਾ ਗਿਆ। ਮਾਨਦੰਡਾਂ ਦਾ ਪਾਲਣ ਯਕੀਨੀ ਕਰਨ ਲਈ ਪੂਰੇ ਰਾਜ ਵਿਚ ਨਸ਼ਾ ਮੁਕਤੀ ਕੇਂਦਰਾਂ ਦਾ ਨਿਯਮਤ ਰੂਪ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ। ਸੂਬੇ ਵਿਚ 104 ਕੇਂਦਰਾਂ ਵਿੱਚੋਂ 99 ਕੇਂਦਰ ਮਾਨਕਾਂ ਦੇ ਅਨੁਰੂਪ ਕੰਮ ਕਰਦੇ ਪਾਏ ਗਏ, ਜਦੋਂ ਕਿ ਮਾਨਕਾਂ ਦੇ ਅਨੁਰੂਪ ਨਾ ਪਾਏ ਜਾਣ ਤੇ ਇਕ ਕੇਂਦਰ 'ਤੇ ਮਾਮਲਾ ਦਰਜ ਕੀਤਾ ਗਿਆ। ਸੇਵਾ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਕੇਂਦਰਾਂ ਲਈ ਇਕ ਰੇਟਿੰਗ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਸੇਵਾ ਦੀ ਗੁਣਵੱਤਾ ਦਾ ਮੁਲਾਂਕਨ ਅਤੇ ਸੁਧਾਰ ਕਰਲਾ ਹੈ। ਇਹ ਪ੍ਰਣਾਲੀ ਬੁਨਿਆਦੀ ਢਾਂਚੇ, ਜਨਸ਼ਕਤੀ ਅਤੇ ਸਮੂਚੇ ਸੇਵਾ ਗੁਣਵੱਤਾ ਵਰਗੇ ਮਾਪਦੰਡਾਂ 'ਤੇ ਕੇਂਦਰਾਂ ਦਾ ਮੁਲਾਂਕਨ ਕਰੇਗੀ। ਮੀਟਿੰਗ ਵਿਚ ਦਸਿਆ ਗਿਆ ਕਿ ਸਾਰੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਬੱਚਿਆਂ ਦੇ ਲਈ 5 ਬਿਸਤਰੇ ਰਾਖਵੇਂ ਕੀਤੇ ਜਾ ਰਹੇ ਹਨ ਅਤੇ ਹੁਣ ਨਿਜੀ ਕੇਂਦਰਾਂ ਵਿਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.