IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੈੱਕ ਗਣਰਾਜ ਦੇ ਵਫ਼ਦ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ...

ਚੈੱਕ ਗਣਰਾਜ ਦੇ ਵਫ਼ਦ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

Admin User - Nov 28, 2024 06:17 PM
IMG

.

  ਚੰਡੀਗੜ੍ਹ, 28 ਨਵੰਬਰ: ਚੈੱਕ ਗਣਰਾਜ ਤੋਂ ਭਾਰਤ ਦੇ ਰਾਜਦੂਤ ਡਾ. ਏਲਿਸਕਾ ਜ਼ਿਗੋਵਾ ਦੀ ਅਗਵਾਈ ਵਿੱਚ ਗੁਨੀਤ ਚੌਧਰੀ ਚੰਡੀਗੜ੍ਹ ਵਿੱਚ ਚੈੱਕ ਗਣਰਾਜ ਦੇ ਆਨਰੇਰੀ ਕੌਂਸਲੇਟ ਦੇ ਨਾਲ ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ  ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਨੇ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਖਾਸ ਤੌਰ 'ਤੇ ਚੰਡੀਗੜ੍ਹ ਨੂੰ ਸਿਸਟਰ ਸਿਟੀ ਵਜੋਂ ਵਿਕਸਤ ਕਰਨ ਦੇ ਸਹਿਯੋਗ 'ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਵਿੱਚ ਵਾਤਾਵਰਣ, ਕੂੜਾ ਪ੍ਰਬੰਧਨ, ਵਾਤਾਵਰਣ ਅਨੁਕੂਲ ਜਨਤਕ ਆਵਾਜਾਈ ਸਬੰਧੀ ਨਵੀਨਤਾਵਾਂ, ਵਿਦਿਅਕ ਸਹਿਯੋਗ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਸ਼ਾਮਲ ਹਨ। 
ਇਸ ਵਿਚਾਰ-ਵਟਾਂਦਰੇ ਦੌਰਾਨ ਡਾ. ਜ਼ਿਗੋਵਾ ਨੇ ਚੰਡੀਗੜ੍ਹ ਵਿੱਚ ਨਵੀਨ ਸ਼ਹਿਰੀ ਜਨਤਕ ਆਵਾਜਾਈ ਦੇ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਨੇ ਸ਼ਹਿਰ ਵਿੱਚ ਇੱਕ ਮੈਟਰੋ ਪ੍ਰਣਾਲੀ ਦੇ ਟਿਕਾਊ ਵਿਕਲਪ ਵਜੋਂ ਟਰਾਮ ਪ੍ਰਣਾਲੀ ਨੂੰ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ। ਉਹਨਾਂ ਅੱਗੇ ਕਿਹਾ ਕਿ ਟਰਾਮ ਪ੍ਰਣਾਲੀ ਚੰਡੀਗੜ੍ਹ ਦੇ ਅਮੀਰ ਵਿਰਾਸਤੀ ਮਹੱਤਵ ਦਾ ਸਨਮਾਨ ਕਰਦੇ ਹੋਏ ਬਿਹਤਰ ਵਿਕਲਪ ਹੈ। ਇਹ ਟਿਕਾਊ ਸ਼ਹਿਰੀ ਵਿਕਾਸ ਵੱਲ ਗਲੋਬਲ ਰੁਝਾਨਾਂ ਨਾਲ ਮੇਲ ਖਾਂਦੀ ਹੈ ਅਤੇ ਇਸਦਾ ਉਦੇਸ਼ ਰਹਿਣ ਯੋਗ ਸ਼ਹਿਰੀ ਵਾਤਾਵਰਣ ਬਿਹਤਰ ਬਣਾਉਣਾ ਹੈ।
 ਇਹਨਾਂ ਟਰਾਮਸ ਤੋਂ ਇਲਾਵਾ ਡਾ. ਜ਼ਿਗੋਵਾ ਨੇ ਇੰਟਰ-ਸਿਟੀ ਕਨੈਕਟੀਵਿਟੀ ਲਈ ਹਾਈਡ੍ਰੋਜਨ ਬੱਸਾਂ ਚਲਾਉਣ ਲਈ ਸੁਝਾਅ ਦੀ ਪੇਸ਼ਕਸ਼ ਕੀਤੀ। ਇਹ ਬੱਸਾਂ ਕਾਰਬਨ ਦੇ ਨਿਕਾਸ ਨੂੰ ਘਟਾਉਣ ਅਤੇ ਵਾਤਾਵਰਣ ਦੇ ਅਨੁਕੂਲ ਜਨਤਕ ਆਵਾਜਾਈ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।
 ਰਾਜਪਾਲ ਨੇ ਦੌਰੇ 'ਤੇ ਆਏ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਟਰਾਮ ਅਤੇ ਮੈਟਰੋ ਦੀ ਤੁਲਨਾਤਮਕ ਵਿਵਹਾਰਕਤਾ ਅਤੇ ਹਾਈਡ੍ਰੋਜਨ ਬੱਸਾਂ ਦੀ ਸ਼ੁਰੂਆਤ ਬਾਰੇ ਇੱਕ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕਹਿਣਗੇ।
ਇਸ ਵਿਚਾਰ-ਵਟਾਂਦਰੇ ਦੌਰਾਨ ਚੈੱਕ ਗਣਰਾਜ ਅਤੇ ਚੰਡੀਗੜ੍ਹ ਦੀਆਂ ਸੰਸਥਾਵਾਂ ਦਰਮਿਆਨ ਵਿਦਿਅਕ ਸਹਿਯੋਗ ਸਬੰਧੀ ਸੰਭਾਵਨਾਵਾਂ ਬਾਰੇ ਵੀ ਵਿਚਾਰ ਕੀਤਾ ਗਿਆ। ਡਾ. ਜ਼ਿਗੋਵਾ ਨੇ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਪ੍ਰਸਤਾਵ ਦਿੱਤਾ ਜਿਸਦਾ ਉਦੇਸ਼ ਦੋਵਾਂ ਖੇਤਰਾਂ ਦੇ ਨੌਜਵਾਨਾਂ ਵਿੱਚ ਆਪਸੀ ਸਮਝ ਅਤੇ ਸੱਭਿਆਚਾਰਕ ਤਾਲਮੇਲ ਨੂੰ ਵਧਾਉਣਾ ਹੈ। ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਦੇ ਵਿਦਿਅਕ ਤਜ਼ਰਬਿਆਂ ਨੂੰ ਭਰਪੂਰ ਬਣਾਉਣ ਅਤੇ ਦੋਵਾਂ ਸਭਿਆਚਾਰਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸੱਭਿਆਚਾਰਕ ਵਟਾਂਦਰੇ ਦੀਆਂ ਪਹਿਲਕਦਮੀਆਂ ਕਰਵਾਉਣ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਚੰਡੀਗੜ੍ਹ ਵਿੱਚ ਚੈਕ ਭੋਜਨ ਅਤੇ ਫਿਲਮ ਫੈਸਟੀਵਲ ਸ਼ਾਮਲ ਹਨ ਜੋ ਦੋਵਾਂ ਸਭਿਆਚਾਰਾਂ ਦੇ ਖੁਰਾਕ ਪਦਾਰਥਾਂ ਅਤੇ ਸਿਨੇਮਾ ਸਬੰਧੀ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨਗੇ। 
 ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਸਕਾਰਾਤਮਕ ਹੁੰਗਾਰਾ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਅਦਾਨ-ਪ੍ਰਦਾਨ ਨਾ ਸਿਰਫ਼ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਗੇ ਸਗੋਂ ਦੋਵਾਂ ਦੇਸ਼ਾਂ ਵਿਚਕਾਰ ਵਧੇਰੇ ਸਮਝ ਨੂੰ ਵੀ ਉਤਸ਼ਾਹਿਤ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਹਿਯੋਗੀ ਯਤਨ ਦੋਵਾਂ ਸ਼ਹਿਰਾਂ ਚੰਡੀਗੜ੍ਹ ਅਤੇ ਚੈੱਕ ਦੇ ਸੁਨਹਿਰੀ ਭਵਿੱਖ ਲਈ ਰਾਹ ਪੱਧਰਾ ਕਰਨਗੇ।
 ਇਸ ਮੀਟਿੰਗ ਦਾ ਇੱਕ ਮਹੱਤਵਪੂਰਨ ਪਹਿਲੂ ਚੰਡੀਗੜ੍ਹ ਅਤੇ ਸਿਸਟਰ ਸਿਟੀ ਚੈੱਕ ਗਣਰਾਜ ਸ਼ਹਿਰਾਂ ਦਰਮਿਆਨ ਭਾਈਵਾਲੀ ਦੀਆਂ ਸੰਭਾਵਨਾਵਾਂ ਦੀ ਖੋਜ ਕਰਨਾ ਸੀ। ਗੁਲਾਬ ਚੰਦ ਕਟਾਰੀਆ ਨੇ ਡਾ. ਜ਼ਿਗੋਵਾ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਅਧਿਕਾਰੀਆਂ ਨਾਲ ਇਸ ਪਹਿਲਕਦਮੀ ਨੂੰ ਸਰਗਰਮੀ ਨਾਲ ਅੱਗੇ ਵਧਾਉਣਗੇ ਅਤੇ ਦੋਵਾਂ ਖੇਤਰਾਂ ਦਰਮਿਆਨ ਵਪਾਰ, ਸੈਰ-ਸਪਾਟਾ, ਸਿੱਖਿਆ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਸਹਿਯੋਗ ਵਧਾਉਣ 'ਤੇ ਧਿਆਨ ਕੇਂਦਰਿਤ ਕਰਨਗੇ।
 ਡਾ. ਜ਼ਿਗੋਵਾ ਨੇ ਐਲਾਨ ਕੀਤਾ ਕਿ ਚੈੱਕ ਗਣਰਾਜ ਦਾ ਇੱਕ ਵਫ਼ਦ ਵੱਖ-ਵੱਖ ਸਹਿਯੋਗੀ ਪਹਿਲਕਦਮੀਆਂ 'ਤੇ ਅਗਾਊਂ ਵਿਚਾਰ-ਵਟਾਂਦਰੇ ਲਈ ਮਾਰਚ 2025 ਵਿੱਚ ਚੰਡੀਗੜ੍ਹ ਦਾ ਦੌਰਾ ਕਰਨਗੇ। ਇਹ ਦੌਰਾ ਟਿਕਾਊ ਸ਼ਹਿਰੀ ਵਿਕਾਸ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰਤੀ ਦੋਵਾਂ ਧਿਰਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.