ਤਾਜਾ ਖਬਰਾਂ
.
ਜਗਰਾਓ -ਜਗਰਾਓ ਦੇ ਪਿੰਡ ਰਸੂਲਪੁਰ ਮੱਲਾ ਦੇ ਸਾਬਕਾ ਕਾਂਗਰਸੀ ਸਰਪੰਚ ਦੁਆਰਾ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਤੇ ਆਸਟ੍ਰੇਲੀਆ ਤੋ ਭਾਜਪਾ ਛੱਡਣ ਦੀਆਂ ਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਜਿਸ ਸਬੰਧੀ ਸਾਬਕਾ ਸਰਪੰਚ ਨੇ ਐਸਐਸਪੀ ਜਗਰਾਓ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ।
ਜਿਕਰਯੋਗ ਹੈ ਕਿ ਇਹ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਖਾਸਮ ਖ਼ਾਸ ਹੈ ਤੇ ਬਿੱਟੂ ਦੇ ਕਹਿਣ ਤੇ ਇਸਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੈ। ਪਰ ਹੁਣ ਜਿੱਥੇ ਇਸਨੂੰ ਆਸਟ੍ਰੇਲੀਆ ਤੋ ਇਸਦੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਿੰਡ ਦੇ ਹੀ ਇੱਕ ਹੋਰ ਬੰਦੇ ਨਾਲ ਮਿਲਕੇ ਇਸਨੂੰ ਭਾਜਪਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਹਨ ਤੇ ਭਾਜਪਾ ਨਾ ਛੱਡਣ ਦੀ ਸੂਰਤ ਵਿੱਚ ਸਾਬਕਾ ਸਰਪੰਚ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ। ਸਾਬਕਾ ਸਰਪੰਚ ਨੇ ਦਸਿਆ ਕਿ ਇਹ ਸਿਲਸਿਲਾ ਕਰੀਬ 13 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਾਰੀ ਹੈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ, ਪਰ ਫੋਨ ਕਰਨ ਵਾਲਾ ਰੋਜ਼ਾਨਾ ਨਵੇਂ ਨਵੇਂ ਨੰਬਰਾਂ ਤੋ ਫੋਨ ਕਰਕੇ ਭਾਜਪਾ ਛੱਡਣ ਦੀਆਂ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ।
ਇਸ ਬਾਰੇ ਜਦੋਂ ਜਗਰਾਓ ਦੇ ਥਾਣਾ ਹਠੂਰ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਅਧਿਕਾਰੀ ਮਨੋਹਰ ਲਾਲ ਨੇ ਕਿਹਾਕਿ ਇਸ ਸਬੰਧੀ ਸ਼ਿਕਾਇਤ ਮਿਲਣ ਤੇ ਦੋ ਨੌਜ਼ਵਾਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋ ਇੱਕ ਆਸਟ੍ਰੇਲੀਆ ਵਿਚ ਰਹਿੰਦਾ ਹੈ ਤੇ ਦੂਜਾ ਪਿੰਡ ਰਸੂਲਪੁਰ ਮੱਲਾ ਵਿਚ ਹੀ ਰਹਿੰਦਾ ਹੈ। ਉਨਾਂ ਨੇ ਕਿਹਾਕਿ ਜਲਦੀ ਹੀ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.