ਤਾਜਾ ਖਬਰਾਂ
.
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਤੋਂ ਪਹਿਲਾਂ ਅੱਜ ਅਤੇ ਭਲਕੇ ਇੱਕ ਮੈਗਾ ਨਿਲਾਮੀ ਹੋਵੇਗੀ। ਭਾਰਤੀ ਸਮੇਂ ਮੁਤਾਬਕ ਨਿਲਾਮੀ ਸਾਊਦੀ ਅਰਬ ਦੇ ਜੇਦਾਹ 'ਚ ਦੁਪਹਿਰ 3.00 ਵਜੇ ਸ਼ੁਰੂ ਹੋਵੇਗੀ। IPL ਦੀਆਂ 10 ਫ੍ਰੈਂਚਾਇਜ਼ੀ ਟੀਮਾਂ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਦੇ 574 ਖਿਡਾਰੀਆਂ 'ਤੇ ਬੋਲੀ ਲਗਾਉਣਗੀਆਂ। ਟੀਮਾਂ ਕੋਲ ਕੁੱਲ 204 ਖਿਡਾਰੀਆਂ ਦੀਆਂ ਅਸਾਮੀਆਂ ਖਾਲੀ ਹਨ।ਖਿਡਾਰੀਆਂ ਨੂੰ ਸੰਭਾਲਣ ਤੋਂ ਬਾਅਦ 10 ਟੀਮਾਂ ਵਿੱਚੋਂ ਪੰਜਾਬ ਕਿੰਗਜ਼ ਦੇ ਪਰਸ ਵਿੱਚ ਸਭ ਤੋਂ ਵੱਧ ਪੈਸਾ ਬਚਿਆ ਹੈ।
ਨਿਲਾਮੀ 24 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਰਾਤ 8 ਵਜੇ ਤੱਕ ਬੋਲੀ ਲੱਗੇਗੀ, ਬਾਕੀ ਖਿਡਾਰੀ ਅਗਲੇ ਦਿਨ 3 ਵਜੇ ਤੋਂ ਵਿਕਣੇ ਸ਼ੁਰੂ ਹੋ ਜਾਣਗੇ। ਬੀਸੀਸੀਆਈ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਇੱਕ ਗਲੋਬਲ ਈਵੈਂਟ ਬਣਾਉਣ ਲਈ ਵਿਦੇਸ਼ ਵਿੱਚ ਮੇਗਾ ਨਿਲਾਮੀ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੀ ਨਿਲਾਮੀ ਵੀ ਦੁਬਈ ਵਿੱਚ ਹੋਈ ਸੀ। ਇਸ ਤੋਂ ਪਹਿਲਾਂ ਸਾਰੀਆਂ ਨਿਲਾਮੀ ਭਾਰਤ ਵਿੱਚ ਹੀ ਹੁੰਦੀ ਸੀ।
ਮੈਗਾ ਨਿਲਾਮੀ 3 ਸਾਲਾਂ ਵਿੱਚ ਇੱਕ ਵਾਰ ਹੁੰਦੀ ਹੈ, ਆਖਰੀ ਨਿਲਾਮੀ 2022 ਆਈਪੀਐਲ ਤੋਂ ਪਹਿਲਾਂ ਹੋਈ ਸੀ। ਮੇਗਾ ਨਿਲਾਮੀ ਵਿੱਚ ਟੀਮਾਂ ਬਹੁਤ ਘੱਟ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀਆਂ ਹਨ। ਇਸ ਵਾਰ 6 ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਸੀਮਾ ਸੀ।
ਮੈਗਾ ਨਿਲਾਮੀ ਦੇ ਵਿਚਕਾਰ ਮਿੰਨੀ ਨਿਲਾਮੀ ਹੁੰਦੀ ਹੈ, ਜਿਸ ਵਿੱਚ ਟੀਮਾਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਰੱਖ ਸਕਦੀਆਂ ਹਨ। 2023 ਅਤੇ 2024 ਆਈਪੀਐਲ ਲਈ ਸਿਰਫ ਮਿੰਨੀ ਨਿਲਾਮੀ ਹੋਈ ਸੀ। ਤੁਸੀਂ ਇਸ ਨਿਲਾਮੀ ਨੂੰ 'ਸਟਾਰ ਸਪੋਰਟਸ ਚੈਨਲ' 'ਤੇ ਟੀਵੀ 'ਤੇ ਅਤੇ 'ਜੀਓ ਸਿਨੇਮਾ' 'ਤੇ ਆਨਲਾਈਨ ਦੇਖ ਸਕਦੇ ਹੋ।
Get all latest content delivered to your email a few times a month.