IMG-LOGO
ਹੋਮ ਪੰਜਾਬ: 'ਫੈਪ' ਨੈਸ਼ਨਲ ਐਵਾਰਡ-2024 ਦੌਰਾਨ ਪੰਜਾਬ ਭਰ ਚੋਂ ਪਹਿਲੇ ਸਥਾਨ ਤੇ...

'ਫੈਪ' ਨੈਸ਼ਨਲ ਐਵਾਰਡ-2024 ਦੌਰਾਨ ਪੰਜਾਬ ਭਰ ਚੋਂ ਪਹਿਲੇ ਸਥਾਨ ਤੇ ਰਹੀ ਦਿਕਸ਼ਾ ਸ਼ਰਮਾ ਸਨਮਾਨਿਤ

Admin User - Nov 21, 2024 08:17 PM
IMG

.

ਲਹਿਰਾਗਾਗਾ, 20 ਨਵੰਬਰ : ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸ਼ੋਸ਼ੀਏਸ਼ਨ ਆਫ਼ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਕਰਵਾਏ ਗਏ ਸਾਲਾਨਾ ਸਨਮਾਨ ਸਮਾਰੋਹ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਨੇ ਤਿੰਨ ਐਵਾਰਡ ਹਾਸਿਲ ਕੀਤੇ ਹਨ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਦੱਸਿਆ ਕਿ ਫੈਡਰੇਸ਼ਨ ਦੇ ਪ੍ਰਧਾਨ ਡਾ. ਜਗਜੀਤ ਧੂਰੀ ਦੀ ਅਗਵਾਈ ਹੇਠ ਹੋਏ ਸਨਮਾਨ ਸਮਾਰੋਹ ਦੌਰਾਨ ਅੰਗਰੇਜ਼ੀ ਵਿਸ਼ੇ ਵਿੱਚੋਂ ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਹੀ ਦਿਕਸ਼ਾ ਸ਼ਰਮਾ ਨੇ ਪ੍ਰਾਈਡ ਨੈਸ਼ਨਲ ਐਵਾਰਡ, ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਨੇ ਬੈਸਟ ਪ੍ਰਿੰਸੀਪਲ ਅਤੇ ਮੈਡਮ ਰਜਨੀ ਅਗਰਵਾਲ ਨੇ ਇਨਸਪਾਇਰਿੰਗ ਐਂਡ ਕੋਆਰਡੀਨੇਸ਼ਨ ਕੈਟਾਗਿਰੀ ਤਹਿਤ ਨੈਸ਼ਨਲ ਐਵਾਰਡ ਹਾਸਿਲ ਕੀਤੇ। ਜ਼ਿਕਰਯੋਗ ਹੈ ਕਿ ਇਸ ਸਾਲ ਐੱਫ਼ਏਪੀ ਅਵਾਰਡਾਂ ਲਈ 17 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਵੱਖ-ਵੱਖ ਸ਼੍ਰੇਣੀਆਂ ਅਧੀਨ ਪ੍ਰਾਪਤ ਹੋਈਆਂ 1243 ਤੋਂ ਵੱਧ ਨਾਮਜ਼ਦਗੀਆਂ ਵਿਚੋਂ, 915 ਨੂੰ ਨੈਸ਼ਨਲ ਅਵਾਰਡ 2024 ਲਈ ਤਜ਼ਰਬੇਕਾਰ ਸਿੱਖਿਆ ਸ਼ਾਸ਼ਤਰੀਆਂ ਦੁਆਰਾ ਮੁਲਾਂਕਣ ਦੇ ਆਧਾਰ ਤੇ ਚੁਣਿਆ ਗਿਆ ਹੈ।
ਸਕੂਲ ਪਹੁੰਚਣ 'ਤੇ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਸਟਾਫ਼ ਵੱਲੋਂ ਐਵਾਰਡ ਹਾਸਿਲ ਕਰਨ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕੌਆਰਡੀਨੇਟਰ ਨਰੇਸ਼ ਚੌਧਰੀ, ਹਰਵਿੰਦਰ ਸਿੰਘ ਅਤੇ ਸੁਭਾਸ਼ ਮਿੱੱਤਲ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.