ਤਾਜਾ ਖਬਰਾਂ
..
ਮਾਨਸਾ- ਮਾਨਸਾ ਦੇ ਪਿੰਡ ਜ਼ੋਇਆ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜਸਕਰਨ ਸਿੰਘ (22) ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਮਾਨਸਾ ਦੇ ਪਿੰਡ ਜ਼ੋਇਆ ਦੇ ਕਿਸਾਨ ਬਲਕਾਰ ਸਿੰਘ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਦੋ ਸਾਲ ਪਹਿਲਾਂ ਆਪਣੇ ਲੜਕੇ ਜਸਕਰਨ ਸਿੰਘ (22) ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਤਾਂ ਜੋ ਉਸ ਦੇ ਪੁੱਤਰ ਨੂੰ ਪੜ੍ਹਾਈ ਦੇ ਨਾਲ-ਨਾਲ ਉੱਥੇ ਕੋਈ ਰੁਜ਼ਗਾਰ ਮਿਲ ਸਕੇ। ਪਰ ਹੁਣ ਪਰਿਵਾਰ ਨੂੰ ਆਪਣੇ ਬੇਟੇ ਦੀ ਮੌਤ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ।
Get all latest content delivered to your email a few times a month.