ਤਾਜਾ ਖਬਰਾਂ
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ 95 ਵਾਰਡਾਂ ਅਤੇ ਮਾਛੀਵਾੜਾ, ਮਲੌਦ, ਮੁੱਲਾਂਪੁਰਾ ਦਾਖਾ, ਸਾਹਨੇਵਾਲ, ਖੰਨਾ ਅਤੇ ਸਮਰਾਲਾ ਦੀਆਂ ਨਗਰ ਕੌਸਲਾਂ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏ.ਈ.ਆਰ.ਓ.) ਨਿਯੁਕਤ ਕੀਤੇ ਹਨ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਰਪੱਖ, ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਮਕਸਦ ਨਾਲ ਇਹ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲੋਕ ਇਨ੍ਹਾਂ ਈ.ਆਰ.ਓਜ਼ ਅਤੇ ਏ.ਈ.ਆਰ.ਓਜ਼ ਨਾਲ ਫਾਰਮ 7- ਜੋੜ, ਫਾਰਮ 8-ਇਤਰਾਜ ਲਈ, ਫਾਰਮ-9 ਸੋਧ ਕਰਨ ਲਈ, ਫਾਰਮ-17 ਵੋਟ ਬਦਲੀ ਲਈ ਅਤੇ ਫਾਰਮ-18 ਵੋਟ ਕਟਵਾਉਣ ਲਈ ਜਮ੍ਹਾਂ ਕਰਵਾ ਸਕਦੇ ਹਨ।
ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 23 ਅਤੇ 24 ਨਵੰਬਰ ਨੂੰ ਸਾਰੇ ਬੂਥਾਂ 'ਤੇ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਰਜਿਸਟਰੇਸ਼ਨ, ਸੁਧਾਰ ਅਤੇ ਮਿਟਾਉਣ ਲਈ ਵਿਸ਼ੇਸ਼ ਵੋਟਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਬੂਥ 'ਤੇ ਬੀ.ਐਲ.ਓਜ਼ ਮੌਜੂਦ ਰਹਿਣਗੇ।
Get all latest content delivered to your email a few times a month.