ਤਾਜਾ ਖਬਰਾਂ
.
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਨੇ ਮਹਿਜ਼ 65 ਸੈਕਿੰਡ 'ਚ ਸੀਜੇਰੀਅਨ ਨਾਲ ਡਿਲੀਵਰੀ ਦਾ ਰਿਕਾਰਡ ਬਣਾਇਆ ਹੈ। ਡਾਕਟਰ ਆਸ਼ਿਮਾ ਦੀ ਅਗਵਾਈ ਵਿੱਚ ਇਸ ਤੋਂ ਬਾਅਦ ਮਾਂ ਅਤੇ ਦੋਵੇਂ ਬੱਚਾ ਬਿਲਕੁਲ ਤੰਦਰੁਸਤ ਹੈ।
ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਦੇ ਗਾਇਨੀਕੋਲੋਜਿਸਟ ਵਿਭਾਗ ਨੇ 65 ਸੈਕਿੰਡ ਵਿੱਚ ਸਿਜੇਰੀਅਨ ਰਾਹੀਂ ਡਿਲੀਵਰੀ ਕਰਨ ਦਾ ਰਿਕਾਰਡ ਬਣਾਇਆ ਹੈ ਅਤੇ ਜਾਣਕਾਰੀ ਅਨੁਸਾਰ ਪਹਿਲਾਂ ਸਿਜੇਰੀਅਨ ਰਾਹੀਂ 2 ਮਿੰਟਾਂ ਵਿੱਚ ਡਿਲੀਵਰੀ ਹੋਣ ਦਾ ਰਿਕਾਰਡ ਸੀ।
ਦਯਾਨੰਦ ਮੈਡੀਕਲ ਕਾਲਜ ਦੇ ਡਾਕਟਰ ਨੇ 65 ਸੈਕਿੰਡ ਵਿੱਚ ਡਿਲੀਵਰੀ ਕਰਵਾ ਕੇ ਨਵਾਂ ਰਿਕਾਰਡ ਬਣਾਇਆ ਹੈ। ਡਾ. ਆਸ਼ਿਮਾ ਤਨੇਜਾ ਮੁਖੀ ਗਾਇਨੀਕੋਲੋਜਿਸਟ ਵਿਭਾਗ ਨੇ ਦੱਸਿਆ ਕਿ ਵੱਧ ਤੋਂ ਵੱਧ 4 ਮਿੰਟ ਦਾ ਸਮਾਂ ਹੁੰਦਾ ਹੈ ਜਿਸ ਵਿੱਚ ਬੱਚੇ ਅਤੇ ਮਾਂ ਨੂੰ ਬਚਾਉਣਾ ਪੈਂਦਾ ਹੈ ਅਤੇ ਕਈ ਮਾਮਲਿਆਂ ਵਿੱਚ ਬੱਚੇ ਦੇ ਦਿਲ ਦੀ ਧੜਕਣ ਘੱਟ ਹੁੰਦੀ ਹੈ, ਅਜਿਹੇ ਮਾਮਲਿਆਂ ਵਿੱਚ ਮੁਸ਼ਕਲ ਹੁੰਦੀ ਹੈ ਅਤੇ ਸਮੇਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
Get all latest content delivered to your email a few times a month.