ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਈਜੀਰੀਆ ਪਹੁੰਚ ਗਏ ਹਨ। ਉਹ ਰਾਸ਼ਟਰਪਤੀ ਅਹਿਮਦ ਤਿਨਬੂ ਦੇ ਸੱਦੇ 'ਤੇ ਪਹਿਲੀ ਵਾਰ ਅਫਰੀਕੀ ਦੇਸ਼ ਪਹੁੰਚੇ ਹਨ। 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰਪਤੀ ਟਿਨੁਬੂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਵਿਚਾਲੇ ਭਾਰਤ-ਨਾਈਜੀਰੀਆ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ ਮੋਦੀ ਰਾਜਧਾਨੀ ਅਬੂਜਾ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਨਾਈਜੀਰੀਆ ਵਿੱਚ 150 ਤੋਂ ਵੱਧ ਭਾਰਤੀ ਕੰਪਨੀਆਂ ਹਨ, ਜਿਨ੍ਹਾਂ ਦਾ ਟਰਨਓਵਰ 2 ਲੱਖ ਕਰੋੜ ਰੁਪਏ ਤੋਂ ਵੱਧ ਹੈ।
Get all latest content delivered to your email a few times a month.