ਤਾਜਾ ਖਬਰਾਂ
.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ ’ਚ ਪਹਿਲੀ ਕਾਰਜਕਾਰਨੀ ਦੀ ਬੈਠਕ 12 ਨਵੰਬਰ ਨੂੰ ਐੱਸਜੀਪੀਸੀ ਦੇ ਹੈੱਡਕੁਆਰਟਰ ’ਚ ਹੋ ਰਹੀ ਹੈ। ਬੈਠਕ ’ਚ ਧਾਮੀ ਵੱਲੋਂ ਗਠਤ 11 ਮੈਂਬਰੀ ਧਾਰਮਿਕ ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਨਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ 30 ਅਗਸਤ ਨੂੰ ਤਨਖ਼ਾਹੀਆ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਸਬੰਧੀ ਫ਼ੈਸਲੇ ਬਾਰੇ ਉਕਤ ਬੋਰਡ ਦੇ ਮੈਂਬਰਾਂ ਦੀ ਛੇਤੀ ਬੈਠਕ ਬੁਲਾ ਕੇ ਉਨ੍ਹਾਂ ਨਾਲ ਚਰਚਾ ਕਰ ਸਕਦੇ ਹਨ।
ਐੱਸਜੀਪੀਸੀ ਕਾਰਜਕਾਰਨੀ ਸੁਖਬੀਰ ’ਤੇ ਛੇਤੀ ਕੋਈ ਫ਼ੈਸਲਾ ਲੈਣ ਦੀ ਅਪੀਲ ਜਥੇਦਾਰ ਰਘਬੀਰ ਸਿੰਘ ਤੋਂ ਕਰ ਸਕਦੇ ਹਨ। ਬੈਠਕ ’ਚ ਕਾਰਜਕਾਰਨੀ ਮੈਂਬਰ ਪਾਕਿਸਤਾਨ ਸਰਕਾਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਲਈ ਜਾ ਰਹੇ ਐੱਸਜੀਪੀਸੀ ਦੇ ਜਥੇ ਨੂੰ ਖੁੱਲ੍ਹੇ ਦਿਲ ਨਾਲ ਵੀਜ਼ੇ ਨਾ ਦੇਣ ਪ੍ਰਤੀ ਰੋਸ ਪ੍ਰਗਟਾ ਸਕਦੇ ਹਨ।
Get all latest content delivered to your email a few times a month.