ਤਾਜਾ ਖਬਰਾਂ
.
ਹਰਿਆਣਾ ਦੇ ਰੇਵਾੜੀ 'ਚ ਸੋਮਵਾਰ ਨੂੰ ਨਕਾਬਪੋਸ਼ ਬਦਮਾਸ਼ਾਂ ਨੇ ਦਿਨ ਦਿਹਾੜੇ ਜ਼ਿਊਲਰੀ ਸ਼ੋਅਰੂਮ 'ਚ ਲੁੱਟ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਸ਼ੋਅਰੂਮ 'ਚ 3 ਰਾਊਂਡ ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਗੋਲੀ ਸ਼ੋਅਰੂਮ ਮਾਲਕ ਦੇ ਬੇਟੇ ਜਾ ਲੱਗੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਨਕਦੀ ਅਤੇ ਗਹਿਣੇ ਲੁੱਟ ਲਏ। ਬਦਮਾਸ਼ਾਂ ਨੇ ਖਰੀਦਦਾਰੀ ਲਈ ਆਈ ਬਜ਼ੁਰਗ ਔਰਤ ਨੂੰ ਵੀ ਲੁੱਟ ਲਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਪੂਰੇ ਜ਼ਿਲ੍ਹੇ ਦੀ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਈਕ 'ਤੇ ਸਵਾਰ ਹੋ ਕੇ 3 ਬਦਮਾਸ਼ ਆਏ ਅਤੇ ਦੁਕਾਨਦਾਰ 'ਤੇ ਪਿਸਤੌਲ ਤਾਣ ਦਿੱਤੀ। ਦੁਕਾਨਦਾਰ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਬੇਟੇ ਨਾਲ ਸ਼ੋਅਰੂਮ 'ਤੇ ਸੀ। ਇੱਕ ਬਜ਼ੁਰਗ ਮਹਿਲਾ ਉਸਦੇ ਸ਼ੋਅਰੂਮ ਵਿੱਚ ਖਰੀਦਦਾਰੀ ਕਰ ਰਹੀ ਸੀ। ਉਦੋਂ ਬਾਈਕ 'ਤੇ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ ਉਸ ਦੇ ਸ਼ੋਅਰੂਮ 'ਚ ਦਾਖਲ ਹੋ ਗਏ। ਬਦਮਾਸ਼ਾਂ ਨੇ ਪਿਸਤੌਲ ਸਿੱਧਾ ਪ੍ਰੀਤਮ ਸਿੰਘ ਦੇ ਮੱਥੇ 'ਤੇ ਤਾਣ ਦਿੱਤਾ। ਇੱਕ ਬਦਮਾਸ਼ ਦੇ ਹੱਥ ਵਿੱਚ ਸੋਟੀ ਸੀ।
ਬਦਮਾਸ਼ ਨੇ ਸੋਟੀ ਨਾਲ ਸ਼ੋਅਰੂਮ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਉਥੇ ਰੱਖੇ ਗਹਿਣੇ ਲੁੱਟ ਕੇ ਬੈਗ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਪ੍ਰੀਤਮ ਦੇ ਲੜਕੇ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਹਵਾ ਵਿੱਚ ਦੋ ਰਾਉਂਡ ਫਾਇਰ ਕੀਤੇ। ਜਿਸ ਕਾਰਨ ਹਰ ਕੋਈ ਡਰ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਸੋਨੇ-ਚਾਂਦੀ ਦੇ ਗਹਿਣੇ ਲੁੱਟਣੇ ਸ਼ੁਰੂ ਕਰ ਦਿੱਤੇ। ਇੰਨਾ ਹੀ ਨਹੀਂ ਬੈਗ 'ਚ ਰੱਖੀ ਨਕਦੀ ਵੀ ਕੱਢ ਲਈ ਗਈ। ਇਸ ਦੇ ਨਾਲ ਹੀ ਖਰੀਦਦਾਰੀ ਕਰ ਰਹੀ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਵੀ ਖੋਹ ਲਈਆਂ ਗਈਆਂ।।
ਵਾਰਦਾਤ ਨੂੰ ਅੰਜਾਮ ਦੇ ਕੇ ਜਿਵੇਂ ਹੀ ਬਦਮਾਸ਼ ਭੱਜਣ ਲੱਗੇ ਤਾਂ ਇੱਕ ਬਦਮਾਸ਼ ਪ੍ਰੀਤਮ ਸਿੰਘ ਦੇ ਲੜਕੇ ਨੇ ਦਬੋਚ ਲਿਆ। ਇਸ ਤੋਂ ਬਾਅਦ ਇੱਕ ਹੋਰ ਬਦਮਾਸ਼ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਇੱਕ ਗੋਲੀ ਪ੍ਰੀਤਮ ਦੇ ਲੜਕੇ ਦੀ ਲੱਤ ਵਿੱਚ ਲੱਗੀ। ਘਟਨਾ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਭੱਜਦੇ ਸਮੇਂ ਬਦਮਾਸ਼ਾਂ ਦੇ ਕੁਝ ਨੋਟ ਦੁਕਾਨ 'ਚ ਹੀ ਡਿੱਗ ਗਏ।
ਇਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਸਭ ਤੋਂ ਪਹਿਲਾਂ ਬਾਵਲ ਥਾਣਾ ਇੰਚਾਰਜ ਲਾਜਪਤ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਬਾਵਲ ਦੇ ਡੀਐਸਪੀ ਸੁਰਿੰਦਰ ਸ਼ਿਓਰਾਣ ਤੋਂ ਇਲਾਵਾ ਐਸਪੀ ਗੌਰਵ ਰਾਜਪੁਰੋਹਿਤ ਵੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ।
Get all latest content delivered to your email a few times a month.